
Skip to content
ਲਾਸ ਏਂਜਲਸ ਦੀ ਇਕ ਗਲੀ ਵਿਚ ‘ਤਲਵਾਰ’ ਲਹਿਰਾਉਣ ਦੇ ਦੋਸ਼ ਹੇਠ ਪੁਲਿਸ ਨੇ ਇੱਕ ਸਿੱਖ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਜ਼ਖ਼ਮੀ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਆਰਕੇਡੀਆ ਦੇ ਵਸਨੀਕ ਗੁਰਪ੍ਰੀਤ ਸਿੰਘ ਨੂੰ 13 ਜੁਲਾਈ ਦੀ ਸਵੇਰ ਲਾਸ ਏਂਜਲਸ ਪੁਲਿਸ ਵਿਭਾਗ (LAPD) ਦੇ ਅਧਿਕਾਰੀਆਂ ਦੀ ਗੋਲੀ ਲੱਗੀ ਸੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ ਪਰ 17 ਜੁਲਾਈ ਨੂੰ ਉਹ ਆਪਣੀ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।LAPD ਨੇ ਘਟਨਾ ਦਾ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਗੁਰਪ੍ਰੀਤ ਸਿੰਘ ਸੜਕ ਉਤੇ ਲੰਘਦੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਵੱਲ 27 ਇੰਚ ਲੰਬਾ ‘ਚਾਕੂ’ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਗੁਰਪ੍ਰੀਤ ਸਿੰਘ ਚਾਕੂ ਨਾਲ ਆਪਣੀ ਜੀਭ ਕੱਟਣ ਦਾ ਇਸ਼ਾਰਾ ਕਰਦਾ ਦਿਖਾਈ ਦਿੰਦਾ ਹੈ। LAPD ਨੇ ਕਿਹਾ ਕਿ ਪੁਲfਸ ਅਧਿਕਾਰੀਆਂ ਨੇ ਗੁਰਪ੍ਰੀਤ ਸਿੰਘ ਨੂੰ ਹਥਿਆਰ ਸੁੱਟਣ ਲਈ ਕਈ ਹੁਕਮ ਦਿੱਤੇ ਪਰ ਉਹ ਪਾਲਣਾ ਕਰਨ ਵਿੱਚ ਅਸਫ਼ਲ ਰਿਹਾ। ਫਿਰ ਗੁਰਪ੍ਰੀਤ ਸਿੰਘ ਆਪਣੀ ਗੱਡੀ ਵੱਲ ਵਾਪਸ ਆਇਆ।ਅਧਿਕਾਰੀਆਂ ਨੇ ਉਸ ਦੀ ਤੇਜ਼ ਰਫ਼ਤਾਰ ਗੱਡੀ ਦਾ ਪਿੱਛਾ ਕੀਤਾ। ਇਸ ਦੌਰਾਨ ਮੁਲਜ਼ਮ ਦੀ ਗੱਡੀ ਇੱਕ ਅਧਿਕਾਰੀ ਦੇ ਵਾਹਨ ਨਾਲ ਟਕਰਾ ਗਈ। ਥੋੜ੍ਹੀ ਦੇਰ ਬਾਅਦ ਗੁਰਪ੍ਰੀਤ ਸਿੰਘ ਨੇ ਇੱਕ ਗਲੀ ਵਿੱਚ ਆਪਣੀ ਕਾਰ ਰੋਕੀ, ਚਾਕੂ ਨਾਲ ਲੈਸ ਆਪਣੀ ਗੱਡੀ ਤੋਂ ਬਾਹਰ ਨਿਕਲਿਆ ਅਤੇ ਅਧਿਕਾਰੀਆਂ ਵੱਲ ਚਾਕੂ ਲਹਿਰਾਇਆ। ਐੱਲਏਪੀਡੀ ਅਧਿਕਾਰੀਆਂ ਨੇ ਉਸ ਨੂੰ ਰੁਕਣ ਦਾ ਹੁਕਮ ਦਿੱਤਾ ਅਤੇ ਗੁਰਪ੍ਰੀਤ ਸਿੰਘ ’ਤੇ ਗੋਲੀਬਾਰੀ ਕੀਤੀ ਜਦੋਂ ਉਹ ਉਨ੍ਹਾਂ ਦੇ ਵਾਹਨ ਵੱਲ ਵਧ ਰਿਹਾ ਸੀ। ਗੁਰਪ੍ਰੀਤ ਸਿੰਘ ਨੂੰ ਗੋਲੀ ਲੱਗੀ ਅਤੇ ਉਹ ਫੁੱਟਪਾਥ ’ਤੇ ਡਿੱਗ ਪਿਆ।Related