ਜਲੰਧਰ: ਨਕੋਦਰ ਪੁਲਿਸ ਨੇ 2 ਵਿਅਕਤੀਆਂ ਨੂੰ ਦੇਸੀ ਪਿਸਤੌਲ ਅਤੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਡੀਐਸਪੀ ਹਰਜਿੰਦਰ ਸਿੰਘ ਅਤੇ ਥਾਣਾ ਮੁਖੀ ਹਰਜਿੰਦਰ ਕੌਰ ਨੇ ਦੱਸਿਆ ਕਿ ਕੁਝ ਨੌਜਵਾਨ ਲੜਾਈ-ਝਗੜੇ ਦੀ ਭਾਵਨਾ ਨਾਲ ਘੁੰਮ ਰਹੇ ਹਨ, ਜਿਸ ਬਾਰੇ ਪੁਲੀਸ ਨੂੰ ਸੂਚਨਾ ਮਿਲੀ ਸੀ। ਸੂਚਨਾ ਮਿਲਣ ’ਤੇ ਪੁਲੀਸ ਨੇ ਸਕਾਰਪੀਓ ਗੱਡੀ ਨੂੰ ਘੇਰ ਕੇ ਦੋ ਨੌਜਵਾਨਾਂ ਸਤਿੰਦਰ ਸਿੰਘ ਅਤੇ ਆਰੀਅਨਪ੍ਰੀਤ ਨੂੰ ਇੱਕ ਪਿਸਤੌਲ ਅਤੇ 5 ਰੌਂਦ ਕਾਰਤੂਸ, ਦਾਤਾਰ ਅਤੇ ਇੱਕ ਬੇਸਬਾਲ ਸਮੇਤ ਕਾਬੂ ਕਰ ਲਿਆ। ਪੁਲਸ ਨੇ ਦੱਸਿਆ ਕਿ ਇਹ ਦੋਵੇਂ ਸ਼ਾਹਕੋਟ ਦੇ ਰਹਿਣ ਵਾਲੇ ਹਨ। ਇੰਨਾਂ ਦੇ ਹੋਰ ਸਾਥੀਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।