ਕਪੂਰਥਲਾ,(ਗੌਰਵ ਮੜੀਆ)- ਕਪੂਰਥਲਾ ਦੇ ਐੱਸ.ਐੱਸ.ਪੀ. ਦਿਆਮਾ ਹਰੀਸ਼ ਓਮ ਪ੍ਰਕਾਸ਼ ਦੀ ਅਗਵਾਈ ਵਿਚ ਜ਼ਿਲਾ ਪੁਲਸ ਲਾਈਨ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦੇ ਹੋਏ ਐੱਸ ਐੱਸ ਪੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ਤੇ ਕਪੂਰਥਲਾ ਜਿਲਾ ਨਸ਼ਾ ਮੁਕਤ ਕਰਨ ਲਈ ਉਨ੍ਹਾਂ ਦੁਆਰਾ ਇਕ ਮੋਬਾਇਲ ਵ੍ਹੱਟਸਐਪ ਨੰਬਰ ਜਾਰੀ ਕੀਤਾ ਗਿਆ। ਕਪੂਰਥਲਾ ਪੁਲਸ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਜਾਂ ਸ਼ਹਿਰ ’ਚ ਕਿਤੇ ਵੀ ਤੁਹਾਡੀ ਜਾਣਕਾਰੀ ਅਨੁਸਾਰ ਕਿਤੇ ਨਸ਼ਾ ਤਸਕਰੀ ਹੁੰਦੀ ਹੋਵੇ ਤਾਂ ਉਹ ਹੈਲਪ ਲਾਈਨ ਨੰਬਰ 7009137200 ਤੇ ਮੋਬਾਇਲ ਵ੍ਹੱਟਸਐਪ ਕਰ ਸਕਦਾ ਹੈ। ਜਾਣਕਾਰੀ ਦੇਣ ਵਾਲੇ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਜਾਣਕਾਰੀ ਦੇਣ ਵਾਲੇ ਨੂੰ ਉਸ ਦਾ ਨਾਮ ਵੀ ਨਹੀਂ ਪੁੱਛਿਆ ਜਾਵੇਗਾ।

    ਪੁਲਸ ਨੇ ਜਿਲੇ ਵਿਚੋਂ ਨਸ਼ਾ ਖਤਮ ਕਰਨ ਲਈ ਆਮ ਲੋਕਾਂ ਦਾ ਸਹਿਯੋਗ ਮੰਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਤੁਹਾਡੇ ਆਸ ਪਾਸ ਕਿਤੇ ਵੀ ਨਸ਼ਿਆਂ ਦਾ ਕਾਰੋਬਾਰ ਹੁੰਦਾ ਹੈ ਤਾਂ ਉਹ ਬੇਝਿਜਕ ਹੋ ਕੇ ਮੋਬਾਇਲ ਵ੍ਹੱਟਸਐਪ ਨੰਬਰ ’ਤੇ ਫੋਨ ਕਰਕੇ ਇਸ ਦੀ ਸੂਚਨਾ ਦੇਣ,  ਸੂਚਨਾ ਦੇਣ ਦੇ ਉਪਰੰਤ ਹੀ ਤੁਰੰਤ ਉਸ  ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਨੂੰ ਕਿਸੇ ਵੀ ਦਫ਼ਤਰ ਦੇ ਵਿਚ ਨਹੀਂ ਬੁਲਾਇਆ ਜਾਵੇਗਾ। ਐੱਸ. ਐੱਸ. ਪੀ. ਵਲੋਂ ਪੀ.ਪੀ.ਐਸ ਜਗਜੀਤ ਸਿੰਘ ਸਰੋਆ ਪੁਲਿਸ ਕਪਤਾਨ ਨੂੰ ਨਾਰਕੌਟਿਕਸ ਨੂੰ ਸਹਾਇਕ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ। ਇਸ ਦੇ ਇਲਾਵਾ ਐੱਸ. ਐੱਸ. ਪੀ. ਹਰੀਸ਼ ਓਮ ਪ੍ਰਕਾਸ਼  ਨੇ ਮੁਲਾਜ਼ਮਾਂ ਦੀ ਤੰਦਰੁਸਤੀ ਲਈ ਪੁਲਸ ਲਾਈਨ ਵਿਚ ਇੰਨਡੋਰ/ਆਊਟਡੋਰ ਜਿੰਮ, ਹਸਪਤਾਲ, ਫਿਜ਼ੀਓਥਰੈਪੀ ਅਤੇ ਸਟੇਡੀਅਮ ਤਿਆਰ ਕਰ ਉਨ੍ਹਾਂ ਦਾ ਉਦਘਾਟਨ ਕੀਤਾ।