Skip to content
ਫਗਵਾੜਾ (ਨਰੇਸ਼ ਪੱਸੀ) : ਪਿਛਲੇ 10 ਮਹੀਨਿਆਂ ਤੌ ਰੈਗੂਲਰ ਤਨਖ਼ਾਹ ਨਾ ਮਿਲਣ ਕਾਰਨ 17 ਫਰਵਰੀ ਨੂੰ ਧੂਰੀ ਵਿਖੇ ਰੋਸ ਪ੍ਰਦਰਸ਼ਨ ਕਰਨਗੇ ਪਾਵਰਕਾਰਪੋਰੇਸ਼ਨ ਦੇ ਸਹਾਇਕ ਲਾਈਨਮੈਨ ਪਾਵਰਕਾਰਪੋਰੇਸ਼ਨ ਦੀਆ ਹਦਾਇਤਾ ਮੁਤਾਬਕ ਤਿੰਨ ਸਾਲ ਦਾ ਪਰਖਕਾਲ ਪੂਰਾ ਕਰ ਚੁੱਕੇ ਸੀ ਆਰ ਏ 295/19 ਤਹਿਤ ਭਰਤੀ ਹੋਏ ਸਹਾਇਕ ਲਾਈਨਮੈਨਾ ਨੂੰ ਪਿਛਲੇ 10 ਮਹੀਨਿਆਂ ਤੋ ਰੈਗੂਲਰ ਤਨਖਾਹ ਪਾਵਰਕਾਰਪੋਰੇਸਨ ਵਲੋ ਜਾਣ ਬੁੱਝ ਕੇ ਜਾਰੀ ਨਹੀ ਕੀਤੀ ਗਈ ਜਿਸ ਕਾਰਨ 2806 ਸਹਾਇਕ ਲਾਈਨਮੈਨ ਕੇਵਲ 10 ਹਜ਼ਾਰ ਰੁਪਏ ਮਹੀਨਾ ਨਾਲ ਘਰ ਦਾ ਗੁਜਾਰਾ ਅਤੇ ਬਿਜਲੀ ਦੇ ਕਰੰਟ ਨਾਲ ਡਿਊਟੀ ਕਰਦਿਆ ਅਪਣੀ ਜਿੰਦਗੀ ਰਿਸਕ ਵਿਚ ਪਾ ਕੇ ਸੈਂਕੜੇ ਲਿਟਰ ਪੈਟਰੋਲ ਫੂਕਦੇ ਹਨ ਅਤੇ ਲਖਾ ਰੁਪਏ ਦੇ ਕਰਜਾਈ ਹੋ ਕੇ ਵੀ ਲੱਖਾ ਘਰਾਂ ਵਿੱਚ ਬਿਜਲੀ ਦਾ ਚਾਨਣ ਕਰਦੇ ਹਨ।। ਇਹਨਾ ਵਿਚਾਰਾ ਦਾ ਪਰਗਟਾਵਾ ਸੂਬਾ ਵਰਕਿੰਗ ਕਮੇਟੀ ਮੈਂਬਰ ਮੁਲਾਜ਼ਮ ਯੂਨਾਈਟਿਡ ਅਰਗੇਨਾੲਜੇਸਨ ਸੁਖਦੀਪ ਲਾਲ ਵਲੋ ਯੂਨੀਅਨ ਦਾ ਕਲੰਡਰ ਜਾਰੀ ਕਰਨ ਸਮੇ ਕੀਤਾ।ਉਨਾ ਕਿਹਾ ਤਨਖ਼ਾਹ ਨਾ ਮਿਲਣ ਦੇ ਰੋਸ ਵਜੋ ਜਥੇਬੰਦੀ ਦੇ ਸੂਬਾਈ ਪ੍ਰਧਾਨ ਅਤੇ ਮੁਲਾਜ਼ਮ ਸੰਘਰਸ ਕਮੇਟੀ ਦੇ ਕਨਵੀਨਰ ਸ ਬਲਕੌਰ ਸਿੰਘ ਮਾਨ ਦੀ ਅਗਵਾਈ ਵਿੱਚ ਸਮੁੱਚੇ ਸਹਾਇਕ ਲਾਈਨਮੈਨ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ 27 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕੇ ਧੂਰੀ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ।ਇਸ ਮੌਕੇ ਦਲਜੀਤ ਕੁਮਾਰ, ਹਰਜੀਤ ਸਿੰਘ,ਲਲਿਤ ਤਿਵਾਰੀ,ਅਤੇ ਹੋਰ ਸਹਾਇਕ ਲਾਈਨਮੈਨ ਹਾਜਿਰ ਸਨ।
Post Views: 2,163
Related