ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਬਾਲੀਵੁੱਡ ਤੋਂ ਬਾਅਦ ਹੁਣ ਸਾਊਥ ਸਿਨੇਮਾ ‘ਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਪੰਜਾਬੀ ਗਾਇਕ ਸੁਪਰਸਟਾਰ ਪ੍ਰਭਾਸ ਦੀ ਫਿਲਮ ‘ਕਲਕੀ 2898 ਈ:’ ਦਾ ਹਿੱਸਾ ਬਣ ਚੁੱਕੇ ਹਨ। ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜੋ ਫਿਲਮ ਦੇ ਭੈਰਵ ਗੀਤ ਦੀ ਸ਼ੂਟਿੰਗ ਦੌਰਾਨ ਦੀ ਹੈ। ਵੀਡੀਓ ‘ਚ ਪ੍ਰਭਾਸ ਅਤੇ ਦਿਲਜੀਤ ਦੋਸਾਂਝ ਦੀ ਜ਼ਬਰਦਸਤ ਬਾਂਡਿੰਗ ਸਾਫ ਦਿਖਾਈ ਦੇ ਰਹੀ ਹੈ।ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਭੈਰਵ ਐਂਥਮ ਦੀ ਸ਼ੂਟਿੰਗ ਦੀ ਝਲਕ ਦਿਖਾਈ ਹੈ, ਜਿਸ ‘ਚ ਪ੍ਰਭਾਸ ਨੂੰ ਸਰਦਾਰ ਵਰਗੀ ਪੱਗ ਦੇ ਨਾਲ ਕਾਲੇ ਕੁੜਤੇ ‘ਚ ਸ਼ਾਨਦਾਰ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਦਾ ਲੁੱਕ ਵੀ ਬਿਲਕੁਲ ਅਜਿਹਾ ਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪ੍ਰਭਾਸ ਪਹਿਲਾਂ ਦਿਲਜੀਤ ਨਾਲ ਹੱਥ ਮਿਲਾਉਂਦੇ ਹਨ ਅਤੇ ਫਿਰ ਸਿਰ ਝੁਕਾ ਕੇ ਹੱਥ ਮਿਲਾਉਂਦੇ ਹਨ। ਦਿਲਜੀਤ ਅਤੇ ਪ੍ਰਭਾਸ ਗੀਤ ਦੀ ਸ਼ੂਟਿੰਗ ਕਰਦੇ ਵੀ ਨਜ਼ਰ ਆ ਰਹੇ ਹਨ।

    ‘ਭੈਰਵ ਐਂਥਮ’ ਨੂੰ ਦਿਲਜੀਤ ਦੋਸਾਂਝ ਨੇ ਦਿੱਤੀ ਆਵਾਜ਼
    ਪ੍ਰਭਾਸ ਦੀ ਫਿਲਮ ‘ਕਲਕੀ 2898 ਈ.’ ਦਾ ਭੈਰਵ ਐਂਥਮ ਐਤਵਾਰ ਸ਼ਾਮ ਨੂੰ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸੰਤੋਸ਼ ਨਰਾਇਣਨ ਨੇ ਕੰਪੋਜ਼ ਕੀਤਾ ਹੈ। ਗੀਤ ‘ਚ ਤੇਲਗੂ ਦੇ ਨਾਲ-ਨਾਲ ਪੰਜਾਬੀ ਬੋਲਾਂ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਦਿਲਜੀਤ ਦੋਸਾਂਝ ਅਤੇ ਦੀਪਕ ਬਲੂ ਨੇ ਆਪਣੀ ਆਵਾਜ਼ ਨਾਲ ਸਜਾਇਆ ਹੈ, ਜੋ ਕਾਫੀ ਮਜ਼ੇਦਾਰ ਹੈ। ਇਕ ਤਰ੍ਹਾਂ ਨਾਲ ਇਹ ਕਿਹਾ ਜਾ ਸਕਦਾ ਹੈ ਕਿ ‘ਭੈਰਵ ਐਂਥਮ’ ਸੰਗੀਤ ਦੀ ਦੁਨੀਆ ਵਿਚ ਇਕ ਜ਼ਬਰਦਸਤ ਪ੍ਰਯੋਗ ਹੈ।

    ਕਲਕੀ 2898 ਈ:’ ਇਸ ਦਿਨ ਹੋਵੇਗੀ ਰਿਲੀਜ਼
    ਤੁਹਾਨੂੰ ਦੱਸ ਦੇਈਏ ਕਿ ਨਾਗ ਅਸ਼ਵਿਨ ਦੇ ਨਿਰਦੇਸ਼ਨ ‘ਚ ਬਣੀ ‘ਕਲਕੀ 2898 ਈ.’ ‘ਚ ਸਾਨੂੰ ਭਵਿੱਖ ਦੀ ਇਕ ਵੱਖਰੀ ਦੁਨੀਆ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਵਿੱਚ ਅਮਿਤਾਭ ਬੱਚਨ ਅਸ਼ਵਥਾਮਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਦੀਪਿਕਾ ਪਾਦੁਕੋਣ ਵੀ ਇਸ ਫਿਲਮ ਦਾ ਹਿੱਸਾ ਹੈ। ਕੁਝ ਦਿਨ ਪਹਿਲਾਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ‘ਚ ਕਮਲ ਹਸਨ ਦਾ ਕਿਰਦਾਰ ਕਾਫੀ ਦਿਲਚਸਪ ਲੱਗ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ‘ਕਲਕੀ 2898 ਈ.’ ‘ਚ ਵਿਲੇਨ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਪ੍ਰਭਾਸ ਦੀ ਇਹ ਫਿਲਮ ਹਿੰਦੀ ਦੇ ਨਾਲ-ਨਾਲ ਤੇਲਗੂ, ਤਾਮਿਲ, ਕੰਨੜ, ਮਲਿਆਲਮ ਭਾਸ਼ਾਵਾਂ ‘ਚ 27 ਜੂਨ, 2024 ਨੂੰ ਰਿਲੀਜ਼ ਹੋਵੇਗੀ।