‘ਭੈਰਵ ਐਂਥਮ’ ਨੂੰ ਦਿਲਜੀਤ ਦੋਸਾਂਝ ਨੇ ਦਿੱਤੀ ਆਵਾਜ਼ ਪ੍ਰਭਾਸ ਦੀ ਫਿਲਮ ‘ਕਲਕੀ 2898 ਈ.’ ਦਾ ਭੈਰਵ ਐਂਥਮ ਐਤਵਾਰ ਸ਼ਾਮ ਨੂੰ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸੰਤੋਸ਼ ਨਰਾਇਣਨ ਨੇ ਕੰਪੋਜ਼ ਕੀਤਾ ਹੈ। ਗੀਤ ‘ਚ ਤੇਲਗੂ ਦੇ ਨਾਲ-ਨਾਲ ਪੰਜਾਬੀ ਬੋਲਾਂ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਦਿਲਜੀਤ ਦੋਸਾਂਝ ਅਤੇ ਦੀਪਕ ਬਲੂ ਨੇ ਆਪਣੀ ਆਵਾਜ਼ ਨਾਲ ਸਜਾਇਆ ਹੈ, ਜੋ ਕਾਫੀ ਮਜ਼ੇਦਾਰ ਹੈ। ਇਕ ਤਰ੍ਹਾਂ ਨਾਲ ਇਹ ਕਿਹਾ ਜਾ ਸਕਦਾ ਹੈ ਕਿ ‘ਭੈਰਵ ਐਂਥਮ’ ਸੰਗੀਤ ਦੀ ਦੁਨੀਆ ਵਿਚ ਇਕ ਜ਼ਬਰਦਸਤ ਪ੍ਰਯੋਗ ਹੈ। ਕਲਕੀ 2898 ਈ:’ ਇਸ ਦਿਨ ਹੋਵੇਗੀ ਰਿਲੀਜ਼ ਤੁਹਾਨੂੰ ਦੱਸ ਦੇਈਏ ਕਿ ਨਾਗ ਅਸ਼ਵਿਨ ਦੇ ਨਿਰਦੇਸ਼ਨ ‘ਚ ਬਣੀ ‘ਕਲਕੀ 2898 ਈ.’ ‘ਚ ਸਾਨੂੰ ਭਵਿੱਖ ਦੀ ਇਕ ਵੱਖਰੀ ਦੁਨੀਆ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਵਿੱਚ ਅਮਿਤਾਭ ਬੱਚਨ ਅਸ਼ਵਥਾਮਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਦੀਪਿਕਾ ਪਾਦੁਕੋਣ ਵੀ ਇਸ ਫਿਲਮ ਦਾ ਹਿੱਸਾ ਹੈ। ਕੁਝ ਦਿਨ ਪਹਿਲਾਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ‘ਚ ਕਮਲ ਹਸਨ ਦਾ ਕਿਰਦਾਰ ਕਾਫੀ ਦਿਲਚਸਪ ਲੱਗ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ‘ਕਲਕੀ 2898 ਈ.’ ‘ਚ ਵਿਲੇਨ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਪ੍ਰਭਾਸ ਦੀ ਇਹ ਫਿਲਮ ਹਿੰਦੀ ਦੇ ਨਾਲ-ਨਾਲ ਤੇਲਗੂ, ਤਾਮਿਲ, ਕੰਨੜ, ਮਲਿਆਲਮ ਭਾਸ਼ਾਵਾਂ ‘ਚ 27 ਜੂਨ, 2024 ਨੂੰ ਰਿਲੀਜ਼ ਹੋਵੇਗੀ।
