ਫਿਰੋਜਪੁਰ(ਜਤਿੰਦਰ ਪਿੰਕਲ)- ਪੱਤਰਕਾਰਾਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦੇ ਮਕਸਦ ਨਾਲ ਫਿਰੋਜਪੁਰ ਦੇ ਸੂਝਵਾਨ ਪੱਤਰਕਾਰਾਂ ਨੇ ਮੁੜ ਨਵੇਂ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਦਾ ਗਠਨ ਕੀਤਾ। ਫਿਰੋਜਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਬਣੇ ਨਵੇਂ ਦਫਤਰ ਦੇ ਉਦਘਾਟਨ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਇਲਾਹੀ ਕੀਰਤਨ ਕੀਤਾ ਗਿਆ। ਇਸ ਮੌਕੇ ਪਹੁੰਚੀਆਂ ਸਖਸੀਅਤਾਂ ਵਿੱਚ ਡਿਪਟੀ ਕਮਿਸ਼ਨਰ ਫਿਰੋਜਪੁਰ ਦਵਿੰਦਰ ਸਿੰਘ ਨੇ ਕਿਹਾ ਕੇ ਪੱਤਰਕਾਰਾਂ ਅਤੇ ਪ੍ਰਸਾਸ਼ਨ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਪ੍ਰੈੱਸ ਅਤੇ ਪ੍ਰਸਾਸ਼ਨ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਜੋ ਆਪਸੀ ਸਹਿਯੋਗ ਨਾਲ ਲੋਕਾਂ ਦੀ ਸੇਵਾ ਕਰਦੇ ਹਨ।

     

    ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੱਧੂ ਅਤੇ ਚੇਅਰਮੈਨ ਵਿਜੇ ਸ਼ਰਮਾ ਨੇ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਅਸੀਂ ਪੱਤਰਕਾਰਾਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
    ਇਸ ਮੌਕੇ ਕਾਂਗਰਸ ਦੇ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾਂ ਖੁੱਲ੍ਹੇ ਹਨ। ਮੈ ਹਰ ਸਮੇਂ ਤੁਹਾਡੇ ਨਾਲ ਹਾਂ।

    ਇਸ ਮੌਕੇ ਐਸ ਐਸ ਪੀ ਵਿਜੀਲੈਂਸ ਬਿਓਰੋ ਲਖਬੀਰ ਸਿੰਘ, ਪਰਮਿੰਦਰ ਸਿੰਘ ਸਿੱਧੂ ਜਿਲ੍ਹਾ ਖੇਡ ਅਫਸਰ ਫਿਰੋਜਪੁਰ, ਅਸ਼ੋਕ ਬਹਿਲ ਸਕੱਤਰ ਰੈਡ ਕਰਾਸ , ਬਲਦੇਵ ਭੁੱਲਰ ਸਮਾਜ ਸੇਵਕ , ਅਕਾਲੀ ਦਲ ਦੇ ਉਮੀਂਦਵਾਰ ਰੋਹਿਤ ਮਾਂਟੂ ਵੋਹਰਾ ,ਅਕਾਲੀ ਦਲ ਦੇ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ,ਆਮ ਆਦਮੀ ਪਾਰਟੀ ਦੇ ਸ਼ਹਿਰੀ ਉਮੀਦਵਾਰ ਰਣਬੀਰ ਸਿੰਘ ਭੁੱਲਰ, ਗੁਰੂਹਰਸਹਾਏ ਤੋਂ ਆਪ ਆਗੂ ਮਲਕੀਤ ਥਿੰਦ, ਦਵਿੰਦਰ ਜੰਗ ਕਾਂਗਰਸੀ ਆਗੂ, ਗੁਰਦੀਪ ਢਿੱਲੋ ਕਾਂਗਰਸੀ ਆਗੂ, ਬਲਵਿੰਦਰ ਪੱਪੂ ਕੋਤਵਾਲ, ਗੁਰਨੈਬ ਗਿੱਲ, ਮਣੀ ਗਹਿਰੀ ਜਿਲ੍ਹਾ ਯੂਥ ਪ੍ਰਧਾਨ ਕਾਂਗਰਸ,
    ਜਸਵਿੰਦਰ ਸਿੰਘ ਸੰਧੂ ਸਟਾਫਰ ਅਤੇ ਗੁਰਦਰਸ਼ਨ ਆਰਿਫ਼ਕੇ ਨੇ ਸਮੂੰਹ ਸਖ਼ਸ਼ੀਅਤਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਹਰਚਰਨ ਸਿੰਘ ਸਾਮਾ, ਪਰਮਿੰਦਰ ਸਿੰਘ ਥਿੰਦ, ਸਰਬਜੀਤ ਸਿੰਘ ਕਾਲਾ, ਜਸਪਾਲ ਸਿੰਘ ਜੋਸਨ, ਕੁਲਬੀਰ ਸਿੰਘ ਸੋਢੀ ਆਦਿ ਕਲੱਬ ਅਹੁਦੇਦਾਰਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਰੋਪੇ ਭੇਂਟ ਕੀਤੇ।
    ਸਮੂੰਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਨਵੇਂ ਕਲੱਬ ਦਾ ਉਦਘਾਟਨ ਸੰਪੂਰਨ ਹੋਇਆ।