ਜਲੰਧਰ,(ਵਿੱਕੀ ਸੂਰੀ/ਸਤੀਸ਼ ਕੁਮਾਰ)- ਕੇਂਦਰੀ ਵਿਦਿਆਲਾ ਜਲੰਧਰ ਨੰ. 4 ’ਚ ਪ੍ਰੀਖਿਆ ’ਤੇ ਚਰਚਾ 5.0 ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਸਬੰਧੀ ਪ੍ਰਿੰਸੀਪਲ ਕਰਮਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਕਲੱਸਟਰ ਦੇ ਕੇ.ਵੀ. 4 ਇਸ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਪ੍ਰੀਖਿਆ ਉਤੇ ਚਰਚਾ 5.0 ਦੇ ਪ੍ਰੋਗਰਾਮ ਜੋ ਕਿ 1 ਅਪ੍ਰੈਲ 2022 ਨੂੰ ਲਾਈਵ ਪ੍ਰਸਾਰਿਤ ਹੋਣੇ ਹਨ, ਉਸ ਲਈ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਖੁੱਲਾ ਸੱਦਾ ਦਿੱਤਾ ਗਿਆ ਹੈ।

    ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਵਲੋਂ ਹਰ ਪ੍ਰਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ’ਚ ਭਾਗੀਦਾਰੀ ਲਈ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

    ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਵਲੋਂ ਵੀ ਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਰਸ਼ਮੀ, ਹਰਜਿੰਦਰ, ਤਜਿੰਦਰ, ਪ੍ਰੇਮਾ ਸ਼ਰਮਾ, ਸੰਗੀਤਾ, ਨਿਰਮਲਾ, ਬਲਰਾਜ ਅਤੇ ਹਰਪ੍ਰੀਤ ਕੌਰ ਆਦਿ ਮੌਜੂਦ ਰਹੇ।