ਲੁਧਿਆਣਾ- ਮੁਲਜਮਾਂ ਨੇ ਹੁਣ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਬਣਾਉਣ ਲਈ ਜੇਲ੍ਹਾਂ ਤੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹਾ ਹੀ ਇੱਕ ਮਾਮਲੇ ਵਿੱਚ, ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਨਾਭਾ ਹਾਈ ਸਕਿਓਰਿਟੀ ਜੇਲ੍ਹ ਵਿੱਚ ਬੰਦ ਅਪਰਾਧੀ ਸਾਗਰ ਨਿਊਟਨ ਦੇ ਕਹਿਣ ‘ਤੇ ਇੰਦੌਰ ਤੋਂ ਦੋ 21 ਸਾਲਾ ਨੌਜਵਾਨਾਂ ਨੂੰ ਛੇ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਜੇਲ੍ਹ ਵਿੱਚ ਸਾਗਰ ਨੇ ਇੰਸਟਾਗ੍ਰਾਮ ਰਾਹੀਂ ਇੱਕ ਹਥਿਆਰ ਸਪਲਾਇਰ ਲੱਭਿਆ, ਉਸ ਨਾਲ ਸੌਦਾ ਕੀਤਾ, ਉਸ ਨੂੰ ਕੁਝ ਔਨਲਾਈਨ ਭੁਗਤਾਨ ਕੀਤਾ ਅਤੇ ਆਪਣੇ ਦੋ ਸਾਥੀਆਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਲਿਆਉਣ ਲਈ ਭੇਜਿਆ। ਸੂਚਨਾ ਮਿਲਣ ਦੇ ਬਾਅਦ ਲੁਧਿਆਣਾ ਸਿਟੀ ਪੁਲਸ ਨੇ ਸਾਗਰ ਦੇ ਸਾਥੀ ਜਵਾਹਰ ਨਗਰ ਨਿਵਾਸੀ ਮੁਨੀਸ਼ ਉਰਫ਼ ਲੱਲੂ ਅਤੇ ਹੁਸ਼ਿਆਰਪੁਰ ਨਿਵਾਸੀ ਅਨਿਕੇਤ ਚੌਹਾਨ ਤਲਵਾੜਾ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਇਨ੍ਹਾਂ ਕੋਲੋਂ ਛੇ ਨਾਜਾਇਜ਼ ਪਿਸਤੌਲ, ਅੱਠ ਮੈਗਜ਼ੀਨ ਅਤੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |