ਜਲੰਧਰ(ਵਿਕੀ ਸੂਰੀ)- ਕੈਂਟ ਬੋਰਡ ਦੇ ਕੱਚੇ ਸਫਾਈ ਕਰਮਚਾਰੀਆਂ ਵੱਲੋਂ ਕੈਂਟ ਬੋਰਡ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਤਨਖਾਵਾਂ ਸਹੀ ਸਮੇਂ ਤੇ ਨਾ ਮਿਲਣ ਉਤੇ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕਿੰਨੀ ਵਾਰ ਇਸ ਮੁੱਦੇ ਨੂੰ ਲੈ ਕੇ ਅਸੀਂ ਕੈਂਟ ਬੋਰਡ ਦੇ ਅਧਿਕਾਰੀ ਨਾਲ ਗੱਲ ਕੀਤੀ ਹੈ ਪਰ ਅਜੇ ਤੱਕ ਇਸ ਦਾ ਹੱਲ ਨਹੀਂ ਹੋਇਆ ਪਰ ਜਦੋਂ ਪੱਤਰਕਾਰਾਂ ਨੇ ਇਸ ਬਾਰੇ ਕੈਂਟ ਬੋਰਡ ਦੇ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰੀ ਜਿੰਮੇਵਾਰੀ ਠੇਕੇਦਾਰਾਂ ਦੀ ਹੁੰਦੀ ਹੈ ਕਿ ਉਹ ਜਲਦੀ ਬਿੱਲ ਜਮ੍ਹਾ ਕਰਵਾਉਣ।