ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ ਮੋਹਕਮ- ਖ਼ਾਂ- ਵਾਲਾ ਫਿਰੋਜ਼ਪੁਰ ਜੋ ਕਿ ਪ੍ਰਿੰਸੀਪਲ ਡਾ. ਐਨ.ਆਰ.ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਵੱਖ ਵੱਖ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਹੈ,ਇਹ ਕਾਲਜ ਗਤੀਵਿਧੀਆਂ ਵਿੱਚ ਆਪਣੀ ਕਾਰਜ ਗੁਜਾਰੀ ਪੱਖੋਂ ਇੱਕ ਵੱਖਰੀ ਪਹਿਚਾਣ ਰੱਖਦਾ ਹੈ। ਇਸ ਕਾਲਜ ਦੇ ਵਿਦਿਆਰਥੀ ਸਿੱਖਿਆ ਦੇ ਨਾਲ ਨਾਲ ਖੇਡਾਂ, ਸਮਾਜਿਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਵਿੱਚ ਵੀ ਆਪਣੀ ਭੂਮਿਕਾ ਅਦਾ ਕਰਕੇ ਆਪਣਾ ਅਤੇ ਆਪਣੇ ਕਾਲਜ ਦਾ ਨਾਮ ਰੋਸ਼ਨ ਕਰ ਰਹੇ ਹਨ, ਸੱਭਿਆਚਾਰਕ ਗਤੀਵਿਧੀਆਂ ਦੇ ਅੰਤਰਗਤ ਇਸ ਕਾਲਜ ਦੇ ਲੜਕਿਆਂ ਦੀ ਲੁੱਡੀ ਟੀਮ ਨੇ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਜੋਨਲ ਅਤੇ ਇੰਟਰ ਜੋਨਲ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜ਼ਿਕਰ ਯੋਗ ਹੈ ਕਿ ਇਹ ਮੁਕਾਬਲਾ ਜੋਨਲ ਲੈਵਲ ਤੇ ਪਹਿਲਾਂ ਗੁਰੂ ਨਾਨਕ ਕਾਲਜ, ਮੋਗਾ ਵਿਖੇ ਹੋਇਆ ਉਸ ਤੋਂ ਬਾਅਦ ਵੱਖ ਵੱਖ ਜੋਨਲਾਂ ਦੇ ਪਹਿਲੇ ਦੂਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਦਾ ਇੰਟਰ ਜਨਲ ਲੈਵਲ ਤੇ ਮੁਕਾਬਲਾ ਏ.ਐਸ.ਕਾਲਜ,ਖੰਨਾ ਵਿਖੇ ਹੋਇਆ, ਜਿਸ ਵਿੱਚ ਪੰਜਾਬ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ, ਮੋਹਕਮ ਖਾਂ ਵਾਲਾ,ਫਿਰੋਜ਼ਪੁਰ ਲੜਕਿਆਂ ਦੀ ਲੁੱਡੀ ਟੀਮ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲਾਂ ਸਥਾਨ ਹਾਸਿਲ ਕੀਤਾ ਇਸ ਟੀਮ ਦੇ ਵਿਦਿਆਰਥੀ ਨਿਸ਼ਾਨ ਸਿੰਘ ਅਤੇ ਅਭਿਸ਼ੇਕ ਨੇ ਲੜੀਵਾਰ ਵਿਅਕਤੀਗਤ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਐਨ.ਆਰ.ਸ਼ਰਮਾ ਨੇ ਭਾਗੀਦਾਰ ਵਿਦਿਆਰਥੀਆਂ, ਉਹਨਾਂ ਦੇ ਕੋਚ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਕਾਲਜ ਅੱਗੇ ਤੋਂ ਵੀ ਅਜਿਹੀਆਂ ਮੱਲਾਂ ਮਾਰਦਾ ਰਹੇਗਾ, ਉਹਨਾਂ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਇਹ ਕਾਲਜ ਆਪਣੇ ਨਾਮ ਦੇ ਨਾਲ ਨਾਲ ਲੁੱਡੀ ਵਾਲਾ ਕਾਲਜ ਦੇ ਨਾਂ ਨਾਲ ਵੀ ਆਪਣੀ ਵੱਖਰੀ ਪਹਿਚਾਣ ਬਣਾਵੇ, ਜਿਸ ਨੂੰ ਸ਼ਾਇਦ ਵਿਦਿਆਰਥੀਆਂ ਨੇ ਸੱਚਮੁੱਚ ਹਕੀਕਤ ਵਿੱਚ ਬਦਲ ਦਿੱਤਾ ਹੈ।