ਫਰੀਦਕੋਟ:- ਸੰਦੀਪ ਸਿੰਘ ਓਐਸਡੀ ਮੁੱਖ ਮੰਤਰੀ ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮਿ੍ਰਤਸਰ ਬਠਿੰਡਾ ਨੈਸ਼ਨਲ ਹਾਈਵੇ ਬਨਣ ਨਾਲ ਇਸ ਦੇ ਪੁਰਾਣੇ ਹਿੱਸੇ ਹਰੀਕੇ ਬਾਈਪਾਸ, ਜੀਰਾ ਤਲਵੰਡੀ ਮੁਦਕੀ ਫਰੀਦਕੋਟ, ਕੋਟਕਪੂਰਾ ਨੂੰ ਨੈਸ਼ਨਲ ਹਾਈਵੇ ਤੋਂ ਡੀ ਨੋਟੀਫਾਈ ਕਰਕੇ ਮੇਜਰ ਡਿਸਟਿ੍ਰਕਟ ਰੋਡ ਐਲਾਨ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਪਿੰਡ ਟਹਿਣਾ ਤੋਂ ਪੁਰਾਣਾ ਬੱਸ ਸਟੈਂਡ ਤਲਵੰਡੀ ਚੌਂਕ, ਜੁਬਲੀ ਸਿਨੇਮਾ ਚੌਂਕ, ਕੋਟਕਪੂਰਾ ਬੱਤੀਆਂ ਵਾਲਾ ਚੌਂਕ, ਨਵਾਂ ਬੱਸ ਸਟੈਂਡ

    https://welcomenews24.com/aaj-ka-panchang-85/

    ਕੋਟਕਪੂਰਾ ਤੋਂ ਢਿੱਲਵਾਂ ਤੱਕ ਦੇ ਤਕਰੀਬਨ 22.27 ਕਿਲੋਮੀਟਰ ਹਿੱਸੇ ਨੂੰ ਵੀ ਡੀ ਨੋਟੀਫਾਈ ਕਰ ਦਿੱਤਾ ਗਿਆ ਹੈ। ਅਜਿਹਾ ਕਰਨ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਕਿਉਂਕਿ ਕਿ ਪਹਿਲਾਂ ਇਹ ਸੜਕ ਨੈਸ਼ਨਲ ਹਾਈਵੇ ਹੋਣ ਕਾਰਨ ਨਗਰ ਕੌਂਸਲ ਦੀ ਹੱਦ ਅੰਦਰ ਪੰਜ ਮੀਟਰ ਜਗਾ ਛੱਡ ਕੇ ਉਸਾਰੀ ਕਰਨੀ ਪੈਂਦੀ ਸੀ ਅਤੇ

    https://welcomenews24.com/international-39/

    ਨਗਰ ਕੌਂਸਲ ਦੀ ਹੱਦ ਤੋਂ ਬਾਹਰ ਇਹ ਨਿਯਮ ਤੀਹ ਮੀਟਰ ਦਾ ਸੀ। ਇਸ ਸੜਕ ਨੂੰ ਡੀ ਨੋਟੀਫਾਈ ਕਰਨ ਕਰਕੇ, ਹੁਣ ਇਹ ਨਿਯਮ ਲਾਗੂ ਨਹੀਂ ਹੋਣਗੇ, ਜਿਸ ਦਾ ਫਰੀਦਕੋਟ ਅਤੇ ਕੋਟਕਪੂਰਾ ਦੇ ਹਲਕੇ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਇਲਾਕੇ ਦੇ ਲੋਕਾਂ ਵੱਲੋਂ ਇਸ ਕਾਰਜ ਦੀ ਬਹੁਤ ਸਲਾਹਣਾ ਕੀਤੀ ਜਾ ਰਹੀ ਹੈ।

    https://welcomenews24.com/arrest-148/

    https://welcomenews24.com/arrest-147/