ਜਲੰਧਰ (ਵਿਕੀ ਸੂਰੀ) ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਜੋਨ ਜਲੰਧਰ ਵੱਲੋਂ ਚੀਫ ਇੰਜਨੀਅਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਐੱਚ ਬੀ ਠੇਕਾ ਕਾਮੇ ਲੰਮੇ ਸਮੇਂ ਤੋਂ ਪਾਵਰਕੌਮ ਵਿੱਚ ਕੰਮ ਕਰਦੇ ਆ ਰਹੇ ਹਨ । ਜਿਸ ਵਿੱਚ ਆਪਣੀਆਂ ਲਮਕਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਬਾਰੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਜੋਨ ਇੰਚਾਰਜ ਇੰਦਰਪ੍ਰੀਤ ਸਿੰਘ,

    ਸੋਹਣ ਸਿੰਘ, ਤਰਲੋਚਨ ਕੁਮਾਰ ਹਰਪ੍ਰੀਤ ਸਿੰਘ ਟੀ.ਐੱਸ.ਯੂ ਪਰੇਮ ਲਾਲ ਨੇ ਦੱਸਿਆ ਕਿ ਪਾਵਰਕੌਮ ਦੀ ਮੈਨੇਜਮੈਂਟ ਸੀ ਐੱਚ ਬੀ ਠੇਕਾ ਕਾਮਿਆਂ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ। ਸੀ ਐਚ ਬੀ ਠੇਕਾ ਕਾਮੇ ਕੋਰੋਨਾ ਕਹਿਰ ਵਿੱਚ ਐਮਰਜੈਂਸੀ ਸੇਵਾਵਾਂ ਨਿਭਾਉਂਦੇ ਹੋਏ ਲੋਕਾਂ ਦੇ ਘਰ ਘਰ ਅਤੇ ਹਸਪਤਾਲਾਂ ਫੈਕਟਰੀਆਂ ਤੱਕ ਬਿਜਲੀ ਮੁਹੱਈਆ ਕਰਵਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੱਲੋਂ ਦਿੱਤੇ ਗਏ

    ਬਿਆਨ ਕਿ ਬਿਜਲੀ ਕਾਮੇ ਫਰੰਟ ਲਾਈਨ ਤੇ ਕੰਮ ਕਰ ਰਹੇ ਹਨ ਬੇਤੁਕਾ ਅਤੇ ਨਿੰਦਣਯੋਗ ਹੈ ਕਿਉਂਕਿ ਉਸ ਬਿਆਨ ਦਾ ਕੋਈ ਵੀ ਕਾਮੇ ਨੂੰ ਕੋਈ ਫ਼ਾਇਦਾ ਨਹੀਂ ਹੋ ਸਕਿਆ ਸਗੋਂ ਕੈਪਟਨ ਸਰਕਾਰ ਜਲੰਧਰ ਜ਼ੋਨ ਅੰਦਰ ਕਾਮਿਆਂ ਨੂੰ ਡਿਊਟੀ ਤੋਂ ਕੱਢਣ ਦੀ ਕੋਸ਼ਿਸ਼ਾਂ ਕਰ ਰਹੀ ਹੈ। ਜੋ ਕਿ ਕਿਸੇ ਵੀ ਹਲਾਲ ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਪਿਛਲੇ ਪੈਡੀ ਸੀਜ਼ਨ ਦੌਰਾਨ ਕਾਮਿਆਂ ਦੀ ਗਿਣਤੀ ਵਿੱਚ 70% ਕਾਮਿਆਂ ਦਾ ਵਾਧਾ ਕਰ

     

    ਕੇ ਸੀ ਐੱਚ ਬੀ ਅਤੇ ਸੀ ਐਚ ਡਬਲਿਊ ਸੀ ਐੱਚ ਵੀ ਦੀ ਭਰਤੀ ਕੀਤੀ ਜਾਂਦੀ ਸੀ ਜੋ ਕਿ ਇਸ ਵਾਰ ਪੈਡੀ ਸੀਜ਼ਨ ਵਿਚ ਬਹੁਤ ਹੀ ਘੱਟ ਕਾਮਿਆਂ ਦੀ ਗਿਣਤੀ ਨੂੰ ਰੱਖਿਆ ਜਾ ਰਿਹਾ ਹੈ ਜੋ ਕੇ ਕਾਮਿਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਹਰੇਕ ਸਰਕਲ ਅੰਦਰ ਘੱਟੋ ਘੱਟ ਪੰਜ ਸੌ ਦੇ ਲਗਪਗ ਸੀ ਐੱਚ ਬੀ ਠੇਕਾ ਕਾਮਿਆਂ ਦੀ ਭਰਤੀ ਕੀਤੀ ਜਾਵੇ ਅਤੇ ਪੁਰਾਣੇ ਸਮਿਆਂ ਵਿੱਚ ਕੱਢੇ ਗਏ ਸੀਐਚ ਵੀ ਠੇਕਾ ਕਾਮਿਆਂ ਨੂੰ ਬਿਨਾਂ ਸ਼ਰਤ ਬਹਾਲ ਕਰਕੇ ਉਨ੍ਹਾਂ ਨੂੰ ਕੰਪਨੀਆਂ

    ਤੋਂ ਦੂਰ ਕਰ ਸਿੱਧਾ ਪਾਵਰਕਾਮ ਵਿਭਾਗ ਦੇ ਵਿੱਚ ਸ਼ਾਮਲ ਕਰਕੇ ਸਿੱਧੀ ਠੇਕੇ ਤੇ ਭਰਤੀ ਕੀਤੀ ਜਾਵੇ ਤਾਂ ਜੋ ਪਿਛਲੇ ਸਮਿਆਂ ਵਿੱਚ ਕਿੰਨੇ ਹੀ ਕਾਮੇ ਕਰੰਟ ਦੌਰਾਨ ਜ਼ਖ਼ਮੀ ਹੋਏ ਅਤੇ ਮੌਤ ਦੇ ਮੂੰਹ ਵਿੱਚ ਜਾ ਪਏ ਜਿਨ੍ਹਾਂ ਨੂੰ ਕੋਈ ਮੁਆਵਜ਼ਾ ਅਤੇ ਪਰਿਵਾਰਕ ਮੈਂਬਰ ਨੂੰ ਕੋਈ ਨੌਕਰੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਜਥੇਬੰਦੀ ਵੱਲੋਂ ਮੰਗ ਕੀਤੀ ਕਿ ਕਰੰਟ ਲੱਗਣ ਕਾਰਨ ਪੰਜਾਹ ਲੱਖ ਰੁਪਏ ਦਾ ਬੀਮਾ ਅਤੇ ਸਰਕਾਰੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਪਿਛਲੀਆਂ ਕੰਪਨੀਆਂ

    ਠੇਕੇਦਾਰਾਂ ਵੱਲੋਂ ਠੇਕਾ ਕਾਮਿਆਂ ਨਾਲ ਧੋਖਾ ਧੜੀ ਕਰ ਕਰੋੜਾ ਰੁਪਏ ਬੋਨਸ ਤੇ ਏਰੀਅਰ ਦੱਬੀ ਬੈਠੇ ਹਨ । ਮਨੇਜਮੈੰਟ ਤੇ ਕਿਰਤ ਵਿਭਾਗ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਕਈ ਵਾਰ ਧਿਆਨ ਚ ਲਿਆਦਾ ਗਿਆ ਪਰ ਕੋਈ ਹੱਲ ਨਹੀ ਕੀਤਾ ਗਿਆ।

    ਜਿਸ ਦੇ ਕਾਰਨ ਠੇਕਾ ਕਾਮਿਆਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਠੇਕਾ ਕਾਮੇ ਨੇ ਮੰਗ ਕੀਤੀ ਕਿ ਸੀਐਚ ਵੀ ਠੇਕਾ ਕਾਮਿਆਂ ਦੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ 3 ਜੂਨ ਨੂੰ ਪਟਿਆਲੇ ਵੱਲ ਪਰਿਵਾਰਾਂ ਅਤੇ ਬੱਚਿਆਂ ਸਮੇਤ ਕੂਚ ਕੀਤਾ ਜਾਵੇਗਾ।