ਫਿਰੋਜ਼ਪੁਰ (ਜਤਿੰਦਰ ਪਿੰਕਲ) ਪੰਜਾਬ ਚ ਆਮ ਆਦਮੀ ਦੀ ਸਰਕਾਰ ਨੂੰ ਬਣੇ ਨੂੰ ਦੋ ਸਾਲ ਹੋ ਚੁੱਕੇ ਹਨ, ਆਮ ਆਦਮੀ ਪਾਰਟੀ ਪੰਜਾਬ ਦੀ ਜਨਤਾ ਨੂੰ ਵੱਡੀਆ ਵੱਡੀਆ ਗਰੰਟੀਆਂ ਦੇ ਕੇ ਸੱਤਾ ਤੇ ਕਾਬਜ ਹੋਈ ਸੀ ਲੇਕਿਨ ਪਿਛਲੇ ਦੋ ਸਾਲਾਂ ਚ ਆਪਣੇ ਵਾਅਦਿਆਂ ਤੋਂ ਮੁਨਕਰ ਹੋਣ ਕਾਰਨ ਸਰਕਾਰ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹੈ। ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਗਰੰਟੀਆਂ ਨੂੰ ਯਾਦ ਕਰਵਾਉਣ ਵਾਸਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਆਰੰਭ ਕੀਤੀ ਜਿਸਦਾ ਮਾਝੇ ਦੀ ਧਰਤੀ ਤੋਂ ਆਗਾਜ ਹੋ ਕੇ ਮਾਲਵੇ ਦੀ ਧਰਤੀ ਤੇ ਪਹੁੰਚੀ ਅਤੇ ਮਾਝੇ ਚ ਪੰਜਾਬ ਬਚਾਓ ਯਾਤਰਾ ਨੂੰ ਪੰਜਾਬ ਦੀ ਜਨਤਾ ਵੱਲੋ ਭਰਪੂਰ ਹੁੰਗਾਰਾ ਮਿਲਿਆ। ਮਿਤੀ 15 ਫਰਵਰੀ 2024 ਦਿਨ ਵੀਰਵਾਰ ਨੂੰ ਇਹ ਯਾਤਰਾ ਫਿਰੋਜਪੁਰ ਦਿਹਾਤੀ ਚ ਪਹੁੰਚੇਗੀ ਜਿਥੇ ਫਿਰੋਜਪੁਰ ਦਿਹਾਤੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਜਿੰਦੂ, ਸੁਰਿੰਦਰ ਸਿੰਘ ਬੱਬੂ ਮੈਂਬਰ ਕੌਰ ਕਮੇਟੀ ਯੂਥ ਅਕਾਲੀ ਦਲ ਪੰਜਾਬ ਸ਼ਹੀਦਾ ਦੀ ਧਰਤੀ ਫਿਰਜਸ਼ਾਹ ਵਿਖੇ ਦਿਹਾਤੀ ਦੇ ਹਜਾਰਾਂ ਵਰਕਰਾਂ ਸਮੇਤ ਇਸ ਯਾਤਰਾ ਦਾ ਸਵਾਗਤ ਕਰਨਗੇ। ਉਥੇ ਸਰਕਾਰ ਦੀਆਂ ਨਲਾਇਕੀਆਂ ਤੇ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇ ਗਾ। ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕਿਵੇ ਦਿਨ ਦਿਹਾੜੇ ਲੁੱਟਾਂ ਖੋਹਾਂ, ਫਿਰੌਤੀਆਂ, ਕਤਲੋਗਾਰਦ ਤੇ ਜੰਗਲ ਰਾਜ ਚੱਲ ਰਿਹੈ ਤੇ ਪੰਜਾਬ ਦਾ ਹਰ ਵਰਗ ਅਸੁਰਖਿਅਤ ਮਹਿਸੂਸ ਕਰ ਰਿਹੈ । ਹਰਪ੍ਰੀਤ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਪੰਜਾਬ ਬਚਾਓ ਯਾਤਰਾ ਲਈ ਸ੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਵਰਕਰਾਂ ਦੀਆ ਡਿਊਟੀਆਂ ਲਗਾ ਦਿੱਤੀਆ ਗਈਆ ਹਨ ਅਤੇ ਸ੍ਰੋਮਣੀ ਅਕਾਲੀਦਲ ਦੇ ਵਰਕਰਾਂ ਚ ਭਰਪੂਰ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਯਾਤਰਾ ਦੇ ਪ੍ਰਭਾਵ ਨਾਲ ਆਉਣ ਵਾਲੀਆ ਪਾਰਲੀਮੈਂਟ ਚੋਣਾਂ ਚ ਲੋਕ ਸ੍ਰੋਮਣੀ ਅਕਾਲੀਦਲ ਦੇ ਉਮੀਦਵਾਰਾਂ ਨੂੰ ਵੱਡੀਆ ਜਿੱਤਾਂ ਦੇ ਕੇ ਫਿਰ ਤੋਂ ਸ੍ਰੋਮਣੀ ਅਕਾਲੀਦਲ ਚ ਵਿਸ਼ਵਾਸ ਜਤਾਉਣਗੇ।