ਚੰਡੀਗੜ੍ਹ(ਬਿਉਰੋ): ਪੰਜਾਬ ਪੁਲਸ ਨੇ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਨਵੀਂ ਦਿਸ਼ਾ-ਨਿਰਦੇਸ਼ ਤਹਿਤ ਪੁਲਸ ਨੇ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪੁਲਸ ਦਾ ਕਹਿਣਾ ਹੈ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਜਨਤਕ ਥਾਵਾਂ ‘ਤੇ ਸ਼ਰਾਬ ਨਾ ਪੀਣ ਅਤੇ ਸੜਕਾਂ ‘ਤੇ ਸਟੰਟ ਨਾ ਕਰਨ ਦੀ ਅਪੀਲ ਕਰਨ ਦੇ ਨਾਲ-ਨਾਲ ਪਾਰਟੀ ਦੇ ਆਯੋਜਨ ਲਈ ਇਜਾਜ਼ਤ ਲੈਣ ਦੀ ਵੀ ਅਪੀਲ ਕੀਤੀ ਹੈ। ਸੂਚੀ ਵੇਖੋ:-

    . ਨਵੇਂ ਸਾਲ ਦਾ ਹੰਗਾਮਾ ਅਤੇ ਕਾਨੂੰਨ ਵਿਵਸਥਾ ਤੋੜਨ ਵਾਲਿਆਂ ਨੂੰ ਸਿਟੀ ਪੁਲਸ ਵਲੋਂ ਥਾਣੇ ’ਚ 2 ਦਿਨ ਜਾਂ 1 ਰਾਤ ਲਈ ਮੁਫਤ ਮਸਾਜ ਮਿਲ ਸਕਦੀ ਹੈ।
    . ਜੇਕਰ ਤੁਸੀਂ ਸ਼ਰਾਬ ਪੀਂਦੇ ਫੜੇ ਜਾਂਦੇ ਹੋ ਤਾਂ 2 ਦਿਨ ਅਤੇ 2 ਰਾਤਾਂ ਮੁਫਤ ਪੁਲਸ ਸਟੇਸ਼ਨ ‘ਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।
    . ਪੁਲਸ ਰੇਸ਼ ਡਰਾਈਵਿੰਗ ਕਰਨ ਵਾਲਿਆ ‘ਤੇ ਵੀ ਨਜ਼ਰ ਰੱਖੇਗੀ। ਇਸ ਦੌਰਾਨ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਨਾਲੋ-ਨਾਲ ਕੀਤੀ ਜਾਵੇਗੀ।
    . ਜੇਕਰ ਤੁਸੀਂ ਪਾਰਟੀ ਦੌਰਾਨ ਕਿਸੇ ਨਾਲ ਛੇੜਛਾੜ ਕਰਦੇ ਪਾਏ ਜਾਂਦੇ ਹੋ ਤਾਂ ਪੰਜਾਬ ਪੁਲਿਸ ਛੇੜਛਾੜ ਦੇ ਮਾਮਲੇ ਵਿੱਚ ਤੁਹਾਨੂੰ ਨਹੀਂ ਬਖਸ਼ੇਗੀ ।
    .ਜੇਕਰ ਕੋਈ ਤੁਹਾਡੇ ਨਵੇਂ ਸਾਲ ਦੇ ਜਸ਼ਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਸੀਂ ਸ਼ਿਕਾਇਤ ਕਰਨ ਲਈ 112 ਅਤੇ 181 ‘ਤੇ ਕਾਲ ਕਰ ਸਕਦੇ ਹੋ।