
Skip to content
ਤਰਨਤਾਰਨ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੋਆਰਡੀਨੇਟਰ ਗੀਤ ਰਤਨ ਖੇੜਾ ਦੀ ਅਗਵਾਈ ਹੇਠ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਦਾ ਸਫ਼ਰ ਜਾਰੀ ਰਿਹਾ।ਇਸ ਦੌਰਾਨ ਗੰਡੀਵਿੰਡ, ਢੋਡੇ, ਚੱਪਾ, ਕੋਟ ਸਿਵੀਆਂ, ਗਿੱਧੜੀ ਬਿਗੜੀ, ਸੋਹਲ ਸੈਣ ਭਗਤ, ਸੋਹਲ, ਠਾੜ੍ਹੀ, ਪੁਛਰ ਕਲਾਂ, ਹੈਲੀਲੀਅਨ ਪੁਚਰ ਤੇ ਮੱਲੀਆਂ ਆਦਿ ਪਿੰਡਾਂ ਵਿੱਚ ਪਿੰਡ ਵਾਸੀਆਂ ਨਾਲ ਰਾਬਤਾ ਕੀਤਾ ਗਿਆ।ਮੀਟਿੰਗਾਂ ਦੌਰਾਨ ਗੀਤ ਰਤਨ ਖੇੜਾ ਨੇ ਲੋਕਾਂ ਦੀਆਂ ਮੁਸ਼ਕਲਾਂ ਤੇ ਸੁਝਾਵ ਸੁਣਦੇ ਹੋਏ ਭਰੋਸਾ ਦਿਵਾਇਆ ਕਿ ਕਾਂਗਰਸ ਹਮੇਸ਼ਾਂ ਲੋਕਾਂ ਦੀਆਂ ਆਵਾਜ਼ਾਂ ਨੂੰ ਉੱਪਰ ਪਹੁੰਚਾਉਣ ਲਈ ਵਚਨਬੱਧ ਹੈ।
ਸੰਗਤਾਂ ਨੇ ਗੀਤ ਰਤਨ ਖੇੜਾ ਦਾ ਸਵਾਗਤ ਕਰਦਿਆਂ ਉਨ੍ਹਾਂ ਨਾਲ ਖੁੱਲ੍ਹੇ ਦਿਲ ਨਾਲ ਗੱਲਬਾਤ ਕੀਤੀ ਅਤੇ ਆਪਣੀਆਂ ਸਥਾਨਕ ਸਮੱਸਿਆਵਾਂ ਜਿਵੇਂ ਸੜਕਾਂ, ਬਿਜਲੀ, ਪਾਣੀ ਤੇ ਰੋਜ਼ਗਾਰ ਦੇ ਮਸਲੇ ਸਾਂਝੇ ਕੀਤੇ।ਗੀਤ ਰਤਨ ਖੇੜਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਹੱਕਾਂ ਅਤੇ ਸੁਵਿਧਾਵਾਂ ਲਈ ਹਰ ਪੱਧਰ ’ਤੇ ਲੜਿਆ ਜਾਵੇਗਾ।Related