Skip to content
ਸਿਡਨੀ ਵਿਚ ਪੰਜਾਬੀ ਪਰਿਵਾਰ ‘ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਰਦੀਪ ਕੌਰ ਨਾਂਅ ਦੀ ਮਹਿਲਾ ਸ਼ਨੀਵਾਰ ਦੀ ਸ਼ਾਮ ਨੂੰ ਆਪਣੇ ਦੋ ਬੱਚਿਆਂ, ਘਰਵਾਲੇ ਅਤੇ ਇੱਕ ਹੋਰ ਰਿਸ਼ਤੇਦਾਰ ਨਾਲ ਬੈਠੀ ਟੀਵੀ ਵੇਖ ਰਹੀ ਸੀ, ਜਦੋਂ ਅਚਾਨਕ ਘਰ ਦੀ ਖਿੜਕੀ ‘ਤੇ ਕਿਸੇ ਨੇ ਗੋਲੀ ਚਲਾ ਦਿੱਤੀ। ਜਾਨ ਬਚਾਉਣ ਲਈ ਸਾਰੇ ਹੇਠਾਂ ਝੁਕ ਗਏ।
ਇਸ ਦੌਰਾਨ ਤੁਰੰਤ ‘ਚ ਹਰਦੀਪ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਇਹ ਪਹਿਲੀ ਵਾਰ ਨਹੀਂ ਸੀ ਹੋਇਆ। ਇਸ ਤੋਂ ਦੋ ਹਫ਼ਤੇ ਪਹਿਲਾਂ ਵੀ ਇਸੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਮੁਤਾਬਕ ਹਮਲਾਵਰ ਗਲਤੀ ਨਾਲ ਕਿਸੇ ਹੋਰ ਦਾ ਸਮਝ ਕੇ ਇਸ ਘਰ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲਾਂਕਿ ਅਦਾਰੇ ABC ਦੀ ਖ਼ਬਰ ਮੁਤਾਬਕ ਪੁਲਿਸ ਕੋਲ ਅਜੇ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਮਲਾ ਇਸ ਪੰਜਾਬੀ ਪਰਿਵਾਰ ਦੇ ਬਲੈਕਟਾਊਨ (Blacktown) ਦੀ ਵਰਜੀਨੀਆ ਸਟ੍ਰੀਟ ਸਥਿਤ ਘਰ ‘ਤੇ ਕੀਤਾ ਗਿਆ ਹੈ।
ਬੇਸ਼ੱਕ ਪੁਲਿਸ ਨੇ ਇੱਥੋਂ ਅੱਠ ਕਿੱਲੋਮੀਟਰ ਦੂਰ ਈਸਟਰਨ ਕ੍ਰੀਕ ਦੇ ਸਬਅਰਬ ਤੋਂ ਇੱਕ ਫੋਰਡ ਰੇਂਜਰ ਬਰਾਮਦ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਇਸੇ ਹਮਲੇ ਲਈ ਵਰਤੀ ਗਈ ਸੀ। ਇੱਧਰ ਹਰਦੀਪ ਦਾ ਪੂਰਾ ਪਰਿਵਾਰ ਸਹਿਮ ‘ਚ ਹੈ। ਖ਼ਾਸਕਰ ਉਹਨਾਂ ਦਾ ਪੰਜ ਸਾਲ ਦਾ ਛੋਟਾ ਬੇਟਾ ਸਹਿਮ ਗਿਆ ਹੈ। ਪਰਿਵਾਰ ਇਸ ਘਰ ਨੂੰ ਛੱਡ ਕਿਤੇ ਹੋਰ ਜਾਣ ਲਈ ਮਜ਼ਬੂਰ ਹੋ ਗਿਆ ਹੈ।
TWITTER ACCOUNT FOLLOW:-https://x.com/welcomepunjab/status/1785191477556961523
Post Views: 2,122
Related