
Skip to content
ਲੁਧਿਆਣਾ : ਲੁਧਿਆਣਾ ਮਹਾਂਨਗਰ ਦੇ ਬਹਾਦਰਕੇ ਰੋਡ ਸਥਿਤ ਫਲ ਮੰਡੀ ਵਿੱਚ ਆੜਤੀਆਂ ਦੇ ਫੜਾਂ ਤੇ ਪਏ ਭਾਰੀ ਮਾਤਰਾ ਵਿੱਚ ਪਲਾਸਟਿਕ ਦੇ ਕਰੇਟਾ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਤੋਂ ਬਾਅਦ ਇਸ ਦੀ ਸੂਚਨਾ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸ ਤੋਂ ਬਾਅਦ ਚੰਦ ਮਿੰਟਾਂ ਚ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਗੱਡੀਆਂ ਸਮੇਤ ਨੇ ਅੱਗ ਤੇ ਕਾਬੂ ਪਾਣਾ ਸ਼ੁਰੂ ਕਰ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਫਲ ਮੰਡੀ ਆੜਤੀ ਐਸੋਸੀਏਸ਼ਨ ਦੇ ਸਰਪ੍ਰਸਤ ਅਮਿਤ ਅਵਲ ਅਤੇ ਸਾਬਕਾ ਵਾਈਸ ਪ੍ਰਧਾਨ ਰਚੀਨ ਅਰੋੜਾ ਆੜਤੀ ਕੁਸ਼ਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਵਜੇ ਦੇ ਕਰੀਬ ਮੰਡੀ ਵਿੱਚ ਆੜਤੀ ਦੇ ਫੜਾਂ ਤੇ ਕਰੇਟਾਂ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਤੇ ਉਹਨਾਂ ਨੇ ਇਸ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਤੇ ਕਾਬੂ ਕਾਫੀ ਹੱਦ ਤੱਕ ਪਾ ਲਿਆ ਉਹਨਾਂ ਨੇ ਦੱਸਿਆ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਆੜਤੀਆਂ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈRelated