ਵਿਦੇਸ਼ਾਂ ਵਿਚ ਹਰ ਰੋਜ਼ ਪੰਜਾਬੀ ਨੌਜਵਾਨਾਂ ਦੀਆਂ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਫਰਾਂਸ ਤੋਂ ਸਾਹਮਣੇ ਆਈ ਹੈ। ਜਿਥੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ, ਜੋਕਿ ਪਿੰਡ ਨੰਗਲ ਲੁਬਾਣਾ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ।ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨਹਾਉਂਦੇ ਸਮੇਂ ਬ੍ਰੇਨ ਹੈਂਬਰ ਦਾ ਸ਼ਿਕਾਰ ਹੋ ਗਿਆ ਸੀ, ਜਿਸ ਨੂੰ ਉਸੇ ਵਕਤ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ। ਮਨਜਿੰਦਰ ਸਿੰਘ ਨੇ ਕੁਝ ਸਮਾਂ ਭਾਰਤੀ ਫ਼ੌਜ ਵਿੱਚ ਵੀ ਨੌਕਰੀ ਕੀਤੀ ਹੋਈ ਹੈ। ਫਰਾਂਸ ਵਿੱਚ ਉਹ ਆਪਣੇ ਪਿੱਛੇ ਤਲਾਕਸ਼ੁਦਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
ਮ੍ਰਿਤਕ ਦੇਹ ਨੂੰ ਸਾਰੀਆਂ ਕਾਨੂੰਨੀ ਕਰਵਾਈਆਂ ਮੁਕੰਮਲ ਕਰਨ ਉਪਰੰਤ ਭਾਰਤ ਉਸ ਦੇ ਜੱਦੀ ਪਿੰਡ ਨੰਗਲ ਲੁਬਾਣਾ ਭੇਜਿਆ ਜਾਵੇਗਾ, ਜਿਥੇ ਉਸ ਦੇ ਪਰਿਵਾਰਿਕ ਮੈਂਬਰ ਉਸ ਦਾ ਦਾ ਦਾਹ ਸਸਕਾਰ ਆਪਣੇ ਹੱਥੀਂ ਕਰਨਗੇ।