ਦਸੂਹਾ ਦੇ ਪਿੰਡ ਸੱਗਲਾਂ ਦੇ ਇਕਬਾਲਪ੍ਰੀਤ ਸਿੰਘ ਵਿਰਕ ਪੁੱਤਰ ਰਣਜੀਤ ਸਿੰਘ ਧਰਮੀ ਫ਼ੌਜੀ ਨੇ ਕੈਲਗਰੀ ਕੈਨੇਡਾ ਵਿਖੇ ਟਰਾਂਜਿਟ ਪੀਸ ਅਫ਼ਸਰ ਬਣ ਕੇ ਪਿੰਡ ਦਾ ਨਾਂ ਚਮਕਾਇਆ ਹੈ। ਇਕਬਾਲਪ੍ਰੀਤ ਸਿੰਘ ਵਿਰਕ ਨੇ ਦਸਿਆ ਕਿ ਉਸ ਨੇ ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ 3 ਸਾਲ ਦਾ ਡਿਪਲੋਮਾ ਕੀਤਾ ਤੇ ਕੈਨੇਡਾ ਵਿਖੇ ਪੱਕੇ ਤੌਰ ’ਤੇ ਆ ਗਿਆ।

ਉਸ ਨੇ ਦਸਿਆ ਕਿ ਉਸ ਨੇੇ ਕੈਨੇਡਾ ਵਿਖੇ ਪਬਲਿਕ ਸੇਫ਼ਟੀ ਪ੍ਰੋਫ਼ੈਸ਼ਨਲ ਡਿਪਲੋਮਾ ਹਾਸਲ ਕੀਤਾ ਤੇ ਲਗਾਤਾਰ 5 ਸਾਲ ਸਿਕਿਉਰਟੀ ਸੁਪਰਵਾਈਜ਼ਰ ਦੇ ਤੌਰ ’ਤੇ ਕੰਮ ਕੀਤਾ ਤੇ 2 ਸਾਲ ਕੈਨੇਡੀਅਨ ਰੇਲਵੇ ਵਿਚ ਨੌਕਰੀ ਕੀਤੀ। ਉਸ ਨੇ ਦਸਿਆ ਕਿ ਇਸ ਪੋਸਟ ਨੂੰ ਹਾਸਲ ਕਰਨ ਲਈ ਅਪਣੇ ਪਿਤਾ ਰਣਜੀਤ ਸਿੰਘ ਧਰਮੀ ਫ਼ੌਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਖ਼ਤ ਮਿਹਨਤ ਕੀਤੀ। ਉਸ ਨੇ ਦਸਿਆ ਕਿ ਟੀ.ਪੀ ਅਫ਼ਸਰ ਵਜੋਂ ਉਸ ਦੀ ਨਿਯੁਕਤੀ 26 ਜੁਲਾਈ ਨੂੰ ਹੋ ਚੁਕੀ ਹੈ ਜਦਕਿ ਉਹ 12 ਅਗੱਸਤ ਨੂੰ ਬਤੌਰ ਟੀ.ਪੀ.ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕਰੇਗਾ।