Skip to content
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਤੋਂ ਪੰਜਾਬ ਵਿੱਚ ਲੋਕ ਸਭਾ ਚੋਣ ਪ੍ਰਚਾਰ ਵਿੱਚ ਸਰਗਰਮ ਹੋ ਰਹੇ ਹਨ। ਚੱਢਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ। ਉਹ ਲੁਧਿਆਣਾ ਤੇ ਖੰਨਾ ‘ਚ ਰੋਡ ਸ਼ੋਅ ਕਰਨਗੇ। ਚੱਢਾ ਅੱਜ ਦੁਪਹਿਰ 1 ਵਜੇ ਤੋਂ ਬਾਅਦ ਰੋਡ ਸ਼ੋਅ ਅਤੇ ਜਨ ਸਭਾਵਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰਨਗੇ।
ਰਾਘਵ ਚੱਢਾ ਸਭ ਤੋਂ ਪਹਿਲਾਂ ਸਾਹਨੇਵਾਲ ਦੀਪ ਕਲੋਨੀ, ਢੰਡਾਰੀ ਖੁਰਦ ਫੋਕ ਪੁਆਇੰਟ ਪਹੁੰਚਣਗੇ। ਇੱਥੋਂ ਉਹ ਪਾਇਲ ਵਿਧਾਨ ਸਭਾ ਹਲਕੇ ਦੇ ਐਸਬੀਐਸ ਨਗਰ ਵਿੱਚ ਲੋਕਾਂ ਨੂੰ ਮਿਲਣਗੇ। ਚੱਢਾ ਸ਼ਾਮ 4 ਵਜੇ ਕ੍ਰਿਸ਼ਨਾ ਨਗਰ, ਖੰਨਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਚੱਢਾ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਲਈ ਲੋਕਾਂ ਦਾ ਸਮਰਥਨ ਮੰਗਣਗੇ।
Related