ਜਲੰਧਰ (ਸੁਖਵੰਤ ਸਿੰਘ)-ਜਿਵੇ ਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਕਾਫੀ ਗਰਮੀ ਪੈ ਰਹੀ ਸੀ ਅਤੇ ਤਾਪਮਾਨ ਵੀ ਤਕਰੀਬਨ ਲਗਾਤਾਰ 40º ਤੋਂ 45º ਡਿਗਰੀ ਪਹੁੰਚ ਚੁਕਾ ਸੀ।

    ਅੱਜ ਦਾ ਤਾਪਮਾਨ ਵੀ ਤਕਰੀਬਨ 35º ਤੋਂ 38º ਡਿਗਰੀ ਪਾਇਆ ਗਿਆ ਅਤੇ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਸੀ। ਅੱਜ ਦੇਰ ਸ਼ਾਮ ਬੱਦਲ ਛਾਏ ਅਤੇ ਤੇਜ ਹਵਾਵਾਂ ਚੱਲੀਆਂ ਜਿਸ ਤੋਂ ਉਪਰੰਤ ਮੀਂਹ ਪੈਣ ਨਾਲ ਕਾਫੀ ਰਾਹਤ ਮਿਲੀ ਅਤੇ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ।