ਜਲੰਧਰ(ਵਿਕੀ ਸੂਰੀ)- ਬੀਤੇ ਦਿਨ ਜਲੰਧਰ ਦੇ ਕਈ ਇਲਾਕਿਆਂ ਵਿਚ ਮੀਂਹ ਤੇ ਬਿਜਲੀ ਚਮਕੀ। ਮੀਂਹ ਪੈਣ ਨਾਲ ਜਿਥੇ ਲੋਕਾਂ ਨੇ ਸੁਖ ਦਾ ਸਾਹ ਲਿਆ, ਉਥੇ ਹੀ ਦੂਜੇ ਪਾਸੇ ਬਸਤੀ ਸ਼ੇਖ ਦੇ ਸੱਤਰਾ ਮੁਹੱਲੇ ਵਿਚ ਇਕ ਘਰ ਉਤੇ ਬਿਜਲੀ ਡਿੱਗ ਪਈ,

    ਜਿਸ ਕਾਰਨ ਘਰ ਦਾ ਕਾਫੀ ਨੁਕਸਾਨ ਹੋਇਆ ਤੇ ਬਿਜਲੀ ਵਾਲਾ ਸਮਾਨ ਸੜ੍ਹ ਗਿਆ। ਗੱਲਬਾਤ ਦੌਰਾਨ ਘਰ ਦੀ ਮਾਲਕਿਨ ਰੀਟਾ ਨੇ ਦੱਸਿਆ ਕਿ ਬਿਜਲੀ ਡਿੱਗਣ ਨਾਲ ਉਨ੍ਹਾਂ ਦੇ ਘਰ ਦੇ ਪਿੱਲਰ ਫੱਟ ਗਏ ਤੇ ਸਰੀਏ ਬਾਹਰ ਆ ਗਏ

    ਤੇ ਇਸ ਦੇ ਨਾਲ ਹੀ ਘਰ ਦੀਆਂ ਸਾਰੀਆਂ ਲਾਈਟਾਂ, ਏਸੀ, ਐਡਸੀਡੀ ਤੇ ਹੋਰ ਸਮਾਨ ਸੜ੍ਹ ਗਿਆ। ਉਨ੍ਹਾਂ ਕਿਹਾ ਕਿ ਕਰੀਬ ਉਨ੍ਹਾਂ ਦਾ ਡੇਢ ਲੱਖ ਦਾ ਨੁਕਸਾਨ ਹੋਇਆ ਹੈ।