ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਣਵੀਰ ਸਿੰਘ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਗਿਣਤੀ ਵਿੱਚ ਬਹੁਤ ਹੀ ਘੱਟ ਫਿਲਮਾਂ ਕਰਨ ਦੇ ਬਾਵਜੂਦ ਰਣਵੀਰ ਦੀ ਗਿਣਤੀ ਹਿੰਦੀ ਫਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਕਲਾਕਾਰਾਂ ਵਿੱਚ ਹੁੰਦੀ ਹੈ।

‘ਬੈਂਡ ਬਾਜਾ ਬਾਰਾਤ’ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਣਵੀਰ ਸਿੰਘ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਅੱਜ ਰਣਵੀਰ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਉਨਹਾਂ ਦੀਆਂ ਕੁੱਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

ਰਣਵੀਰ ਸਿੰਘ ਦਾ ਜਨਮ 6 ਜੁਲਾਈ 1985 ਨੂੰ ਮੁੰਬਈ ਵਿੱਚ ਹੋਇਆ ਹੈ। ਰਣਵੀਰ ਸਿੰਘ ਦਾ ਪੂਰਾ ਨਾਮ ਰਣਵੀਰ ਸਿੰਘ ਭਵਨਾਨੀ ਹੈ। ਬਾਲੀਵੁੁੱਡ ਵਿੱਚ ਆਉਣ ਤੋਂ ਬਾਅਦ ਉਨਹਾਂ ਨੇ ਆਪਣਾ ਸਰਨੇਮ ਭਵਨਾਨੀ ਹਟਾ ਦਿੱਤਾ।


    ਰਣਵੀਰ ਸਿੰਘ ਇੰਡਸਟਰੀ ਵਿੱਚ ਅਨਿਲ ਕਪੂਰ ਦੇ ਰਿਸ਼ਤੇਦਾਰ ਲੱਗਦੇ ਹਨ ਕਿਉਂਕਿ ਰਣਵੀਰ ਨੇ ਪਿਤਾ ਅਤੇ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਆਪਸ ਵਿੱਚ ਚਚੇਰੇ ਭਰਾ ਭੈਣ ਹਨ।