ਹਾਥਰਸ – ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਹੋਏ ਸਮੂਹਿਕ ਜਬਰ ਜਨਾਹ ਦੀ ਪੀੜਤਾ ਦਾ ਸਸਕਾਰ ਯੂਪੀ ਪੁਲਿਸ ਨੇ ਮੰਗਲਵਾਰ ਦੀ ਰਾਤ ਦੇ ਹਨੇਰੇ ‘ਚ ਕਰੀਬ 2.30 ਵਜੇ ਕਰ ਦਿੱਤਾ। ਦੋਸ਼ ਹੈ ਕਿ ਇਸ ਦੌਰਾਨ ਪੁਲਿਸ ਵਾਲਿਆਂ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਿਚ ਕੈਦ ਕਰ ਦਿੱਤਾ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਬਿਨਾਂ ਦੱਸੇ ਲਾਸ਼ ਨੂੰ ਘਰ ਤੋਂ ਦੂਰ ਲਿਜਾ ਕੇ ਚੁੱਪਚਾਪ ਸਸਕਾਰ ਕਰ ਦਿੱਤਾ। ਇਸ ਕਾਰਵਾਈ ਕਾਰਨ ਪੁਲਿਸ ਖਿਲਾਫ ਲੋਕਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ।