ਚੰਡੀਗੜ੍ਹ ਤੋਂ ਵੱਡੀ ਖ਼ਬਰ

ਕੇਂਦਰੀ  ਰਾਜ ਮੰਤਰੀ ਰਵਨੀਤ ਬਿੱਟੂ ਨਾਲ ਜੁੜੇ ਮਾਮਲੇ ਵਿੱਚ ਜਸਵੀਰ ਗੜ੍ਹੀ ਨੇ ਅੱਜ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਧੂਰੀ ਵਿੱਚ ਰਵਨੀਤ ਬਿੱਟੂ ਵੱਲੋਂ ਕਥਿਤ ਤੌਰ ‘ਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ, ਜਿਸਦਾ ਕਮਿਸ਼ਨ ਨੇ ਖੁਦ ਨੋਟਿਸ ਲਿਆ ਸੀ।

ਗੜ੍ਹੀ ਮੁਤਾਬਕ ਇਸ ਮਾਮਲੇ ਦੀ ਪਹਿਲੀ ਸੁਣਵਾਈ 04 ਜੂਨ 2026 ਨੂੰ ਹੋਈ ਸੀ, ਜਿਸ ਵਿੱਚ ਰਵਨੀਤ ਬਿੱਟੂ ਦੇ ਵਕੀਲ ਹਾਜ਼ਰ ਹੋਏ ਸਨ। ਉਸ ਵੇਲੇ ਵਕੀਲਾਂ ਨੇ ਅਗਲੀ ਤਰੀਕ ‘ਤੇ ਆਪਣਾ ਪੱਖ ਰੱਖਣ ਦੀ ਗੱਲ ਕੀਤੀ ਸੀ।

ਅੱਜ ਦੀ ਸੁਣਵਾਈ ਦੌਰਾਨ ਰਵਨੀਤ ਬਿੱਟੂ ਦੇ ਵਕੀਲ ਵੱਲੋਂ ਇੱਕ ਪੱਤਰ ਪੇਸ਼ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਮੰਤਰੀ ਦੀਆਂ ਹੋਰ ਮੀਟਿੰਗਾਂ ਕਾਰਨ ਸਮਾਂ ਦਿੱਤਾ ਜਾਵੇ। ਹਾਲਾਂਕਿ ਕਮਿਸ਼ਨ ਵੱਲੋਂ ਇਸ ਪੱਤਰ ਨੂੰ ਅਧਿਕਾਰਤ ਨਹੀਂ ਮੰਨਿਆ ਗਿਆ।

ਜਸਵੀਰ ਗੜ੍ਹੀ ਨੇ ਕਿਹਾ ਕਿ ਜੇ ਪੱਖ ਪੇਸ਼ ਨਹੀਂ ਕੀਤਾ ਜਾਂਦਾ ਤਾਂ ਅਗਲੀ ਕਾਰਵਾਈ ਅੱਗੇ ਵਧਾਈ ਜਾਵੇਗੀ। ਇਸ ਤੋਂ ਬਾਅਦ ਬਚਾਅ ਪੱਖ ਨੇ ਆਖਰੀ ਮੌਕੇ ਦੀ ਮੰਗ ਕੀਤੀ, ਜਿਸ ਨੂੰ ਸਵੀਕਾਰ ਕਰਦੇ ਹੋਏ ਕਮਿਸ਼ਨ ਨੇ ਅਗਲੀ ਸੁਣਵਾਈ 24 ਜੂਨ 2026 ਸਵੇਰੇ 11 ਵਜੇ ਤੈਅ ਕੀਤੀ ਹੈ।

ਇਸੇ ਦੌਰਾਨ ਪੁਲਿਸ ਵੱਲੋਂ ਐਸਪੀ ਰਾਜੇਸ਼ ਛਿੱਬਰ ਤੋਂ ਵੀ ਕਾਨੂੰਨੀ ਕਾਰਵਾਈ ਬਾਰੇ ਪੁੱਛਗਿੱਛ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਗੱਲ ਕਹੀ ਅਤੇ ਪੁਲਿਸ ਨੂੰ ਅੱਗੇ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।