ਫਰੀਦਕੋਟ 14 ਜੁਲਾਈ (ਵਿਪਨ ਮਿੱਤਲ):- ਅੱਜ ਸਵੇਰੇ ਤੋਂ ਪੈ ਰਹੀ ਬਾਰਿਸ਼ ਨੇ ਤਾਪਮਾਨ ਵਿੱਚ ਭਾਰੀ ਗਿਰਾਵਟ ਆ ਗਈ ਹੈ ਜਿਸ ਨਾਲ ਲੋਕਾਂ ਨੂੰ ਤੇਜ਼ ਗਰਮੀ ਤੋਂ ਰਾਹਤ ਮਿਲੀ ਗਈ ਹੈ, ਕਿਸਾਨਾਂ ਨੂੰ ਇਸ ਬਾਰਿਸ਼ ਦਾ ਪੂਰਾ ਲਾਭ ਮਿਲੇਗਾ ਕਿਉਂਕਿ ਇਸ ਸਮੇਂ ਝੋਨੇ ਦੀ ਬਿਜਾਈ ਚੱਲ ਰਹੀ ਹੈ, ਅਤੇ ਝੋਨੇ ਦੀ ਬਿਜਾਈ ਲਈ ਪਾਣੀ ਦੀ ਬਹੁਤ ਲੋੜ ਹੈ, ਇਸ ਬਾਰਿਸ਼ ਕਾਰਨ ਖੇਤ ਵੀ ਪਾਣੀ ਨਾਲ ਭਰੇ ਹੋਏ ਦਿਖਾਈ ਦਿੱਤੇ, ਜਿਸ ਕਾਰਨ ਝੋਨੇ ਦੀ ਬਿਜਾਈ ਤੇਜ਼ ਹੋਵੇਗੀ ਅਤੇ ਮਜ਼ਦੂਰਾਂ ਨੂੰ ਵੀ ਝੋਨੇ ਦੀ ਬਿਜਾਈ ਵਿੱਚ ਗਰਮੀ ਤੋਂ ਰਾਹਤ ਮਿਲੇਗੀ। ਅੱਜ ਸਵੇਰੇ ਤੋਂ ਭਾਰੀ ਬਾਰਿਸ਼ ਨਾਲ ਜਿੱਥੇ ਜਿਲ੍ਹਾ ਵਾਸੀ ਖੁਸ਼ ਸਨ, ਉੱਥੇ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਇੱਕ ਪਾਸੇ ਕਿਸਾਨ ਮੀਂਹ ਤੋਂ ਖੁਸ਼ ਸਨ, ਦੂਜੇ ਪਾਸੇ ਇਸਦਾ ਮਾੜਾ ਪ੍ਰਭਾਵ ਸ਼ਹਿਰੀ ਖੇਤਰ ਦੇ ਲੋਕਾਂ ਦੇ ਜੀਵਨ ‘ਤੇ ਵੀ ਦੇਖਣ ਨੂੰ ਮਿਲਿਆ। ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਲਈ ਘਰਾਂ ਤੋਂ ਬਾਹਰ ਜਾਣ ਵਿੱਚ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਬਾਰਿਸ਼ ਵਿਦਿਆਰਥੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਤੋਂ ਨਹੀਂ ਰੋਕ ਸਕੀ। ਪੂਰੇ ਜ਼ਿਲ੍ਹੇ ਘੰਟਾ ਘਰ ਚੌਕ, ਨਹਿਰੀ ਸ਼ਾਪਿੰਗ ਸੈਂਟਰ, ਬਲਵੀਰ ਬਸਤੀ, ਬੱਸ ਅੱਡਾ, ਮੋਗਾ ਰੋਡ, ਫੇਰੂਮਾਨ ਚੌਕ, ਜੈਤੋ ਰੋਡ, ਪ੍ਰੇਮ ਨਗਰ, ਕਿਲ੍ਹਾ ਰੋਡ ਤੋਂ ਇਲਾਵਾ ਸ਼ਹਿਰ ਦੇ ਕਈ ਹਿੱਸਿਆ ’ਚ ਪਾਣੀ ਭਰ ਗਿਆ ਹੈ। ਕੁਝ ਥਾਵਾਂ ‘ਤੇ ਗਲੀਆਂ ਲਗਭਗ ਝੀਲਾਂ ਵਾਂਗ ਰਹੀਆਂ। ਜੇਕਰ ਸਥਾਨਕ ਲੋਕਾਂ ਦੀ ਮੰਨੀਏ ਤਾਂ ਪਿਛਲੇ ਕਈ ਸਾਲਾਂ ਤੋਂ ਸਥਿਤੀ ਉਹੀ ਬਣੀ ਹੋਈ ਹੈ। ਜਦੋਂ ਵੀ ਬਰਸਾਤ ਦਾ ਮੌਸਮ ਆਉਂਦਾ ਹੈ, ਸਥਾਨਕ ਲੋਕ ਇਸ ਲਈ ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨੂੰ ਅਪੀਲ ਕਰਦੇ ਹਨ। ਉਹ ਭਰੋਸਾ ਜ਼ਰੂਰ ਦਿੰਦੇ ਹਨ, ਪਰ ਬਾਰਿਸ਼ ਦੇ ਨਾਲ, ਉਨ੍ਹਾਂ ਦੀ ਸਮੱਸਿਆ ਵੀ ਉਨ੍ਹਾਂ ਦੀ ਯਾਦਾਸ਼ਤ ਤੋਂ ਦੂਰ ਹੋ ਜਾਂਦੀ ਹੈ। ਤਲਵੰਡੀ ਚੌਕ ਤੋਂ ਕੋਤਵਾਲੀ ਚੌਕ ਤੱਕ ਸੜਕ ਨਿਰਮਾਣ ਦਾ ਕੰਮ ਵੀ ਚੱਲ ਰਿਹਾ ਹੈ। ਜਿਸ ਕਾਰਨ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਇਹ ਸੜਕ ਪਿਛਲੇ ਤਿੰਨ ਸਾਲਾਂ ਤੋਂ ਮਾੜੀ ਹਾਲਤ ਵਿੱਚ ਹੈ। ਇਸ ਦੇ ਨਾਲ ਹੀ ਨਿਰਮਲ ਸਿੰਘੰ,ਪਰਵਿੰਦਰ ਸਿੰਘ,ਤਰਸੇਮ ਸਿੰਘ,ਗਮਦੂਰ ਸਿੰਘ,ਨਰਿੰਦਰ ਕੁਮਾਰ ਦਾ ਇਹ ਵੀ ਕਹਿਣਾ ਹੈ ਕਿ ਇਹ ਕੰਮ ਮਾਨਸੂਨ ਤੋਂ ਪਹਿਲਾਂ ਪੂਰਾ ਹੋ ਜਾਣਾ ਚਾਹੀਦਾ ਸੀ। ਪਰ ਪ੍ਰਸ਼ਾਸਨ ਦੀ ਮਨਮਾਨੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਨਿਰਮਾਣ ਕਾਰਜ ਕਾਰਨ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਲਗਾਤਾਰ ਪੈਦਾ ਹੋ ਰਹੀ ਹੈ।ਇਸ ਸਬੰਧੀ ਨਗਰ ਕੌਸਲ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ, ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਕਿਹਾ ਕਿ ਸੀਵਰੇਜ ਦੀ ਨਿਕਾਸੀ ਚਾਲੂ ਹੈ ਬਾਰਿਸ਼ ਹਟਣ ਤੋਂ ਕੁਝ ਸਮੇਂ ਬਾਅਦ ਪਾਣੀ ਦੀ ਨਿਕਾਸੀ ਹੋ ਜਾਵੇਗੀ।