ਜਲੰਧਰ,(ਵਿੱਕੀ ਸੂਰੀ)- ਸ਼ਹਿਰ ਦੇ ਜਨਕ ਨਗਰ, ਬਸਤੀ ਸ਼ੇਖ ਵਿਖੇ ਇਲਾਕਾ ਵਾਸੀਆਂ ਵਲੋਂ ਬੀਤੇ ਦਿਨ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਜੀ ਦੇ ਵਿਆਹ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ। ਨਵੇਂ ਸਾਲ ਦੀ ਸ਼ੁਰੂਆਤ ਮੌਕੇ 31 ਦਸੰਬਰ 2021 ਦੀ ਰਾਤ ਨੂੰ ਭਗਤਾਂ ਵਲੋਂ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਗਈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਵੀ ਭਗਵਾਨ ਸ਼ਿਵ ਜੀ ਦੇ ਧਾਰਮਿਕ ਸਮਾਗਮ ’ਚ ਸ਼ਿਰਕਤ ਕੀਤੀ ਅਤੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਸਾਰੀ ਸਾਧ ਸੰਗਤ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦਿੱਤੀਆਂ ਅਤੇ ਭਗਵਾਨ ਸ਼ਿਵ ਅੱਗੇ ਸਰਬੱਤ ਦੇ ਭਲੇ ਦੀ ਪ੍ਰਾਥਨਾ ਕਰਦਿਆਂ ਕਿਹਾ ਕਿ 2022 ਨਵਾਂ ਸਾਲ ਹਰ ਇਕ ਪ੍ਰਾਣੀ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ।

    ਇਸ ਮੌਕੇ ਜੋਤੀ ਟੰਡਨ, ਨੀਰਜ ਮੱਕੜ, ਸਤੀਸ਼ ਕੱਕੜ, ਅਸ਼ੋਕ ਕੁਮਾਰ, ਪੱਪੂ, ਰਾਜੂ ਕੱਕੜ, ਲੱਕੀ ਲਾਲਾ, ਗੁਰਚਰਨ ਸਿੰਘ, ਗੁਰਨਾਮ ਸਿੰਘ, ਅਮਿਤ ਅਰੋੜਾ, ਮੰਨੂ, ਰਾਹੁਲ, ਮਨੀ, ਅਸ਼ਵਨੀ ਡੋਗਰਾ, ਵਿੱਕੀ ਬੱਤਰਾ ਆਦਿ ਮੌਜੂਦ ਰਹੇ।