
Skip to content
ਜਲੰਧਰ (ਵਿੱਕੀ ਸੂਰੀ):- ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਨਕੋਦਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਕਸਬਿਆਂ ਨਕੋਦਰ ਬਿਲਗਾ ਅਤੇ ਨੂਰ ਮਹਿਲ ਵਿੱਚ ਇੱਕ ਤੋਂ ਬਾਅਦ ਇੱਕ ਰੈਲੀ ਕੱਢੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸੁਸ਼ੀਲ ਲਿੰਕ ਦੇ ਸਮਰਥਨ ਵਿੱਚ ਪੁੱਜੇ। ਰੋਡ ਸ਼ੋਅ ਦੌਰਾਨ ਸੁਸ਼ੀਲ ਰਿੰਕੂ ਦਾ ਕਾਫਲਾ ਨਕੋਦਰ ਦੇ ਬਾਜ਼ਾਰਾਂ ਵਿੱਚੋਂ ਲੰਘਿਆ, ਜਿੱਥੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਰਿੰਕੂ ਦਾ ਸਵਾਗਤ ਕੀਤਾ।
ਰੋਡ ਸ਼ੋਅ ਦੌਰਾਨ ਰਿੰਕੂ ਨੇ ਵੱਖ-ਵੱਖ ਥਾਵਾਂ ‘ਤੇ ਰੁਕ ਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ | ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਲੋਕਾਂ ਦੇ ਮਸਲੇ ਹੱਲ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਉਨ੍ਹਾਂ ਨੂੰ ਕਰੀਬ 8 ਮਹੀਨੇ ਸੰਸਦ ਮੈਂਬਰ ਬਣਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਜਲੰਧਰ ਦੇ ਕਈ ਮਸਲੇ ਕੇਂਦਰ ਕੋਲ ਉਠਾਏ ਸਨ ਅਤੇ ਉਨ੍ਹਾਂ ਨੂੰ ਹੱਲ ਕਰਵਾਇਆ ਸੀ। ਹੁਣ ਜੇਕਰ ਜਨਤਾ ਇੱਕ ਹੋਰ ਮੌਕਾ ਦਿੰਦੀ ਹੈ ਤਾਂ ਉਹ ਜਲੰਧਰ ਨਾਲ ਸਬੰਧਤ ਮਸਲਿਆਂ ਨੂੰ ਕੇਂਦਰ ਸਰਕਾਰ ਰਾਹੀਂ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਗੇ। ਸੁਸ਼ੀਲ ਰਿੰਕੂ ਨੇ ਪਿਛਲੀਆਂ ਚੋਣਾਂ ‘ਚ ਉਨ੍ਹਾਂ ‘ਤੇ ਭਰੋਸਾ ਜਤਾਉਣ ਲਈ ਜਨਤਾ ਦਾ ਧੰਨਵਾਦ ਵੀ ਕੀਤਾ |Related