ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )-ਸੀਬੀਐਸਈ ਦਿੱਲੀ ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਰਿਆਤ ਇੰਟਰਨੈਸ਼ਨਲ ਸਕੂਲ ਰੈਲਮਾਜਰਾ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ਼ੁਭਾ ਰਾਠੌਰ ਨੇ ਦੱਸਿਆ ਕਿ ਮੈਡੀਕਲ ਗਰੁੱਪ ਵਿਚ ਗੁਨਤਾਸ ਕੌਰ ਨੇ 90% ਅੰਕ ਲੈ ਕੇ ਪਹਿਲਾ, ਦੀਲਿਸ਼ਾ ਭਾਟੀਆ ਨੇ 83.4% ਦੂਸਰਾ ,ਸੰਚਿਤਾ ਨੇ 81.6 % ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਇਸੇ ਤਰ੍ਹਾਂ ਨਾਨ ਮੈਡੀਕਲ ਸਟਰੀਮ ਵਿੱਚ ਗਰਵ ਜੈਨ 93.8% ਲੈ ਕੇ ਪਹਿਲੇ, ਤਨਵੀਰ ਸਿੰਘ 93.6 % ਲੈ ਕੇ ਦੂਜੇ, ਹਰਮਨਪ੍ਰੀਤ ਸਿੰਘ 91.4 % ਲੈ ਕੇ ਤੀਜੇ ਸਥਾਨ ਤੇ ਰਹੇ ।ਕਾਮਰਸ ਗਰੁੱਪ ਵਿੱਚ ਗੁਰਸ਼ਰਨਦੀਪ ਸਿੰਘ ਨੇ 91.8% ਲੈ ਕੇ ਪਹਿਲਾ, ਜੈਸਮੀਨ ਕੌਰ 90.6% ਲੈ ਕੇ ਦੂਜਾ, ਚਿਤਵਨ ਲਾਂਬਾ 90.4% ਅੰਕ ਲੈ ਕੇ ਤੀਸਰੇ ਸਥਾਨ ਤੇ ਰਹੇ ਆਰਟਸ ਗਰੁੱਪ ਵਿਚ ਗੁਰਪ੍ਰੀਤ ਕੌਰ 97.4% ਅੰਕ ਲੈ ਕੇ ਪਹਿਲੇ ਸਥਾਨ, ਮੁਸਕਾਨ 96.2% ਅੰਕ ਲੈ ਕੇ ਦੂਜੇ ਸਥਾਨ, ਪਾਰੁਲ 93.7% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ।ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸਰਦਾਰ ਐੱਨ.ਐੱਸ. ਰਿਆਤ ਨੇ ਸਾਰੇ ਵਿਦਿਆਰਥੀਆਂ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਨਤੀਜੇ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਨਾਲ ਸੰਭਵ ਹੁੰਦੇ ਹਨ, ਰਿਆਤ ਗਰੁੱਪ ਹਮੇਸ਼ਾ ਵਿਦਿਆਰਥੀਆਂ ਨੂੰ ਅੱਛੀ ਅਤੇ ਉੱਚ ਮਿਆਰੀ ਦਰਜੇ ਦੀ ਸਿੱਖਿਆ ਦੇਣ ਲਈ ਵਚਨਬੱਧ ਹੈ ।