ਜਲੰਧਰ,(ਵਿੱਕੀ ਸੁਰੀ)- ਸ਼ਹਿਰ ਦੇ ਬਸਤੀ ਸ਼ੇਖ ਗੁਲਾਬਿਆ ਮੁਹੱਲਾ ਨਜ਼ਦੀਕ ਉਜਾਲਾ ਨਗਰ ਨੇੜੇ ਅੱਜ ਇਕ ਕਾਰ ਅਤੇ ਆਟੋ ਦੀ ਟੱਕਰ ਹੋ ਗਈ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਦਾ ਨੁਕਸਾਨ ਹੋ ਗਿਆ।

    ਜਿਸ ਤੋਂ ਬਾਅਦ ਕਾਰ ਮਾਲਕ ਅਤੇ ਆਟੋ ਡਰਾਈਵਰ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਆਟੋ ਦੀ ਨੰਬਰ ਪਲੇਟ ਵੀ ਨਹੀਂ ਲੱਗੀ ਹੈ ਅਤੇ ਬਿਨਾ ਨੰਬਰ ਪਲੇਟ ਦੇ ਹੀ ਇਹ ਆਟੋ ਸਮਾਨ ਦੀ ਸਰਵਿਸ ਕਰ ਰਿਹਾ ਹੈ।

    ਦਰਅਸਲ ਇਹ ਆਟੋ ਆਨੰਦ ਸਾਲਟ ਕੰਪਨੀ ਦੇ ਸਮਾਨ ਦੀ ਡਿਲਵਰੀ ਕਰਦਾ ਹੈ।