ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਾਗਰ ਨਾਰੰਗ ਨੇ ਦੱਸਿਆ ਕਿ ਉਹ ਆਪਣੀ ਮਾਤਾ ਊਸ਼ਾ ਰਾਣੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਪੱਖੋਵਾਲ ਰੋਡ ਜਾ ਰਿਹਾ ਸੀ। ਜਿਵੇਂ ਹੀ ਉਹ ਪ੍ਰਿੰਸ ਹੋਸਟਲ ਦੇ ਸਾਹਮਣੇ ਪਹੁੰਚੇ ਤਾਂ ਸਾਗਰ ਨੇ ਆਪਣੀ ਮਾਤਾ ਨੂੰ ਸੜਕ ਦੇ ਕੰਢੇ ਉਤਾਰ ਦਿੱਤਾ ਅਤੇ ਖੁਦ ਦੁਕਾਨ ਤੋਂ ਸਮਾਨ ਲੈਣ ਚਲਾ ਗਿਆ। ਸਾਗਰ ਨੇ ਦੱਸਿਆ ਕਿ ਉਹ ਸਮਾਨ ਖਰੀਦਣ ਵਿੱਚ ਰੁੱਝਿਆ ਹੋਇਆ ਸੀ ਇਸੇ ਦੌਰਾਨ ਕੁਝ ਵਿਅਕਤੀ ਆਏ ਜਿਨਾਂ ਚੋਂ ਇੱਕ ਨੇ ਉਸ ਦੀ ਬਜ਼ੁਰਗ ਮਾਤਾ ਊਸ਼ਾ ਰਾਣੀ ਨੂੰ ਗੱਲਾਂ ਵਿੱਚ ਲਗਾ ਲਿਆ। ਝਪਟ ਮਾਰਦੇ ਹੋਏ ਦੂਸਰੇ ਵਿਅਕਤੀ ਨੇ ਊਸ਼ਾ ਰਾਣੀ ਦੇ ਕੰਨਾਂ ਚੋਂ ਵਾਲੀਆਂ ਅਤੇ ਹੱਥ ਚੋਂ ਸੋਨੇ ਦੀ ਮੁੰਦਰੀ ਉਤਾਰ ਲਈ। ਬਦਮਾਸ਼ ਗਹਿਣਿਆਂ ਤੋਂ ਇਲਾਵਾ 2500 ਦੀ ਰਕਮ ਲੁੱਟ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ।
ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ
ਮਾਮਲੇ ਦੀ ਪੜਤਾਲ ਕਰ ਰਹੇ ਜਾਂਚ ਅਧਿਕਾਰੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਨੇ ਜਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਕੈਮਰਿਆਂ ਵਿੱਚ ਵਾਰਦਾਤ ਨੂੰ ਅੰਜਾਮ ਦਿੰਦੇ ਦੋ ਵਿਅਕਤੀ ਨਜ਼ਰ ਆਏ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਵਾਰਦਾਤ ਵਿੱਚ ਕੁੱਲ ਚਾਰ ਵਿਅਕਤੀ ਸ਼ਾਮਿਲ ਹਨ। ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

