ਚੰਡੀਗੜ੍ਹ (ਬਿਓਰੋ)-ਕਿਸਾਨਾਂ ਨੂੰ ਗੁੰਮਰਾਹ ਕਰਕੇ, ਉਹਨਾਂ ਦੇ ਅਸਲੀ ਦੋਸ਼ੀ ਨੂੰ ਹੀ ਉਹਨਾਂ ਦਾ ਚੈਂਪੀਅਨ ਬਣਾ ਕੇ ਪੇਸ਼ ਕਰਨ ਲਈ ਚੱਲੀਆਂ ਜਾ ਰਹੀਆਂ ਗੁੱਝੀਆਂ ਚਾਲਾਂ ਦੀ ਹੀ ਅਗਲੀ ਕੜੀ ਹੈ। ਅਸਲ ਵਿਚ ਅਮਰਿੰਦਰ ਦੇ ਬੇਟੇ ਨੂੰ ਜਾਰੀ ਇਹ ਨੋਟਿਸ ਇੱਕ ਮੁੱਖ ਮੰਤਰੀ ਨੂੰ ਉਸ ਦੀ ਕੇਂਦਰ ਪ੍ਰਤੀ ਉਸ ਵਫ਼ਾਦਾਰੀ ਦਾ ਇਨਾਮ ਹੈ, ਜੋ ਉਸ ਨੇ ਪੰਜਾਬ ਵਿਧਾਨ ਸਭਾ ਵਿਚ ਮੋਦੀ ਦੇ ਬਿੱਲਾਂ ਨੂੰ ਰੱਦ ਨਾ ਕਰਕੇ ਨਿਭਾਈ। ਇਹ ਨੋਟਿਸ ਇਹ ਦਰਸਾਉਣ ਦੀ ਇੱਕ ਸਾਜ਼ਿਸ਼ ਹੈ ਕਿ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਵੱਲੋਂ ਲਿਆਂਦੇ ਬਿੱਲ ਇੰਨੇ ਕਿਸਾਨ-ਪੱਖੀ ਤੇ ਕੇਂਦਰ ਵਿਰੋਧੀ ਹਨ ਕਿ ਇਹਨਾਂ ਕਰਕੇ ਮੋਦੀ ਸਾਹਿਬ ਅਮਰਿੰਦਰ ਨਾਲ ਬਹੁਤ ਗੁੱਸੇ ਹੋ ਗਏ ਹਨ ਇਹ ਸਾਰਾ ਡਰਾਮਾ ਰਲ-ਮਿਲ ਕੇ ਖੇਡਿਆ ਜਾ ਰਿਹਾ ਹੈ ਤਾਂ ਕਿ ਭੋਲੇ ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਕੇਂਦਰ ਦੇ ਇੱਕ ਪਿੱਠੂ ਨੂੰ ਹੀ ਕਿਸਾਨਾਂ ਮਸੀਹਾ ਬਣਾ ਕੇ ਪੇਸ਼ ਕਰ ਦਿੱਤਾ ਜਾਏ ਤੇ ਕਿਸਾਨਾਂ ਦੀ ਅਸਲੀ ਲੀਡਰਸ਼ਿਪ ਦਾ ਭੋਗ ਹੀ ਪਾ ਦਿੱਤਾ ਜਾਏ। ਪਰ ਅਸਲ ਵਿਚ ਮੋਦੀ-ਅਮਰਿੰਦਰ ਦੀ ਕਿਸਾਨ ਵਿਰੋਧੀ ਸਾਜ਼ਿਸ਼ੀ ਯਾਰੀ ਪਹਿਲਾਂ ਹੀ ਜੱਗ-ਜਾਹਿਰ ਹੋ ਚੁੱਕੀ ਹੈ ਅਤੇ ਇਸ ਜੋੜੀ ਦੀ ਇਹ ਸਿਆਸੀ ਚਾਲ ਵੀ ਮੂਧੇ ਮੂੰਹ ਡਿੱਗੇਗੀ।