ਤੇਲਗੂ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪਵਿੱਤਰਾ ਜੈਰਾਮ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਅਦਾਕਾਰਾ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਖਬਰ ਆਉਂਦੇ ਹੀ ਟੀਵੀ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪਵਿੱਤਰਾ ਜੈਰਾਮ ਆਪਣੀ ਕਾਰ ‘ਚ ਕਰਨਾਟਕ ਵੱਲ ਆ ਰਹੀ ਸੀ। ਫਿਰ ਉਸ ਦੀ ਕਾਰ ਹੈਦਰਾਬਾਦ ਤੋਂ ਵਨਪਾਰਥੀ ਵੱਲ ਆ ਰਹੀ ਬੱਸ ਨਾਲ ਟਕਰਾ ਗਈ।

    ਇਹ ਦਰਦਨਾਕ ਹਾਦਸਾ ਕਰਨਾਟਕ ਦੇ ਮਾਂਡਿਆ ਜ਼ਿਲੇ ਦੇ ਹਾਨਾਕੇਰੇ ਨੇੜੇ ਵਾਪਰਿਆ, ਜਿਸ ‘ਚ ਅਭਿਨੇਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਚਚੇਰੀ ਭੈਣ ਅਪੇਕਸ਼ਾ, ਅਭਿਨੇਤਾ ਚੰਦਰਕਾਂਤ ਅਤੇ ਡਰਾਈਵਰ ਸ਼੍ਰੀਕਾਂਤ ਗੰਭੀਰ ਜ਼ਖਮੀ ਹੋ ਗਏ।ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਪਵਿੱਤਰ ਜੈਰਾਮ ਮੂਲ ਰੂਪ ਤੋਂ ਕਰਨਾਟਕ ਦੀ ਰਹਿਣ ਵਾਲੀ ਸੀ। ਐਤਵਾਰ ਸਵੇਰੇ ਮਹਿਬੂਬਨਗਰ ਜ਼ਿਲ੍ਹੇ ਦੇ ਭੂਤਪੁਰ ਨਗਰਪਾਲਿਕਾ ਦੇ ਪਿੰਡ ਸ਼ੇਰੀਪੱਲੀ (ਬੀ) ਨੇੜੇ ਉਸ ਦੀ ਕਾਰ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਡਿਵਾਈਡਰ ਨਾਲ ਟਕਰਾ ਗਈ। ਇਸ ਤੋਂ ਬਾਅਦ ਉਸ ਦੀ ਕਾਰ ਹੈਦਰਾਬਾਦ ਤੋਂ ਵਨਪਾਰਥੀ ਆ ਰਹੀ ਬੱਸ ਦੇ ਸੱਜੇ ਪਾਸੇ ਨਾਲ ਜਾ ਟਕਰਾਈ। ਇਸ ਹਾਦਸੇ ਦੇ ਸਮੇਂ ਅਭਿਨੇਤਰੀ ਪਵਿਤਰ ਜੈਰਾਮ ਦੇ ਨਾਲ ਉਨ੍ਹਾਂ ਦੀ ਚਚੇਰੀ ਭੈਣ ਅਪੇਕਸ਼ਾ ਅਤੇ ਅਭਿਨੇਤਾ ਚੰਦਰਕਾਂਤ ਵੀ ਮੌਜੂਦ ਸਨ।