ਜਲੰਧਰ(ਸਾਗਰ ਸ਼ਰਮਾ)- ਰਾਸ਼ਟਰੀ ਪਰਸ਼ੂਰਾਮ ਸੈਨਾ ਦੇ ਪੰਜਾਬ ਸਪੀਕਰ ਪੰਡਿਤ ਵਿਜੈ ਪਾਂਡੇ ਨੇ ਪੰਡਿਤਾਂ ਦੇ ਹੋ ਰਹੇ ਕਤਲਾਂ ਨੂੰ ਲੈ ਕੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਗੁਹਾਰ ਲਗਾ ਰਹੇ ਹਨ। ਪੰਡਿਤ ਵਿਜੈ ਪਾਂਡੇ ਨੇ ਕਿਹਾ ਕਿ ਜੋ ਵੀ ਸਾਡੇ ਮੰਦਿਰ ਵਿਚ ਪੁਜਾਰੀ ਸੇਵਾ ਕਰ ਰਹੇ ਹਨ ਹੁਣ ਉਨਾਂ ਦਾ ਭਵਿੱਖ ਖਤਰੇ ਵਿਚ ਦਿਖਾਈ ਦੇ ਰਿਹਾ ਹੈ। ਉਨਾਂ ਕਿਹਾ ਆਏ ਦਿਨ ਪੰਡਤਾਂ ਨੂੰ ਤੰਗ ਕੀਤਾ ਜਾਂਦਾ ਹੈ ਤੇ ਫਿਰ ਉਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਗੋਪਾਲਪੂਰਾ ਵਿਚ ਕੁੱਝ ਦਿਨ ਪਹਿਲਾਂ ਇਕ ਪੰਡਿਤ ਨੂੰ ਕੁੱਝ ਗੁੰਡਿਆਂ ਵੱਲੋਂ ਮਾਰ ਦਿੱਤਾ ਗਿਆ। ਉਨਾਂ ਪੰਜਾਬ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਇਨਾਂ ਗੁੰਡਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਚੱਲ ਕੇ ਅਜਿਹੀ ਘਟਨਾ ਫਿਰ ਨਾ ਹੋ ਸਕੇ।ਸੁਣੋ ਪੰਡਿਤ ਵਿਜੈ ਪਾਂਡੇ ਦੀ ਜ਼ੁਬਾਨੀ ਦਿਤੀ ਵੀਡੀਓ ਵਿਚ।