ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਸੰਗਤ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਥੇ ਮੋਗਾ ਦੇ ਪਿੰਡ ਡਗਰੂ ਫਾਟਕ ਨੇੜੇ ਸੰਗਤ ਨਾਲ ਭਰੀ ਮਹਿੰਦਰਾ ਪਿੱਕਅਪ ਸੜਕ ਦੇ ਕਿਨਾਰੇ ਮਿੱਟੀ ਦੇ ਢੇਰ ਉੱਪਰ ਚੜ੍ਹ ਗਈ। ਇਸ ਤੋਂ ਬਾਅਦ ਪਿੱਕਅਪ ਪਲਟ ਗਈ।

ਗੱਡੀ ਪਲਟ ਤੋਂ ਬਾਅਦ ਸੰਗਤ ਤੇ ਗੰਭੀਰ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਗੱਡੀ ਵਿੱਚ ਕਰੀਬ 30 ਤੋਂ 35 ਸਵਾਰੀਆਂ ਸਵਾਰ ਸਨ।