ਜਲੰਧਰ – ਡੇਰਾ ਰੁੰਮੀ ਸ੍ਰੀ ਭੁੱਚੋ ਸਾਹਿਬ ਵਾਲੇ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਗੱਡੀ ਅੱਜ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੌਰਾਨ ਬਾਬਾ ਜੀ ਦੇ ਗੰਭੀਰ ਜ਼ਖਮੀ ਹੋਣ ਕਾਰਣ ਉਨ੍ਹਾਂ ਨੂੰ ਦਿੱਲੀ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਬਾਬਾ ਜੀ ਦੀ ਸਿਹਤ ਹੁਣ ਠੀਕ ਹੈ ਅਤੇ ਉਨ੍ਹਾਂ ਦੇ ਨਾਲ ਵਾਲੇ ਸਾਰੇ ਸਿੰਘ ਸਾਹਿਬਾਨ ਵੀ ਚੜਦੀਕਲਾ ’ਚ ਹਨ। ਇਸ ਖਬਰ ਬਾਰੇ ਜਦ ਸੰਗਤਾਂ ਨੂੰ ਪਤਾ ਲੱਗਾ ਤਾਂ ਸੰਗਤਾਂ ਵਲੋਂ ਬਾਬਾ ਜੀ ਦੀ ਸਿਹਤ ਤੰਦਰੁਸਤੀ ਲਈ ਅਰਦਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ।