ਮਾਨਸਾ ਦੇ ਸਥਾਨਕ ਸ਼ਹਿਰ ਦੇ ਬਰੇਟਾ ਰੋਡ ‘ਤੇ ਇਕ ਕਾਰ ਅਤੇ ਬੱਚਿਆਂ ਨਾਲ ਭਰੀ ਸਕੂਲ ਬੱਸ ਦੀ ਟੱਕਰ ਹੋ ਗਈ। ਇਸ ਵਿਚ ਲਗਭਗ 20 ਤੋਂ ਵੱਧ ਬੱਚੇ, ਡਰਾਈਵਰ ਅਤੇ ਸਕੂਲ ਦੀ ਇਕ ਮਹਿਲਾ ਕਰਮਚਾਰੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਬਰੇਟਾ ਦੇ ਬੀ.ਐੱਮ.ਡੀ. ਸਕੂਲ ਦੀ ਇਕ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਕਿ ਅਚਾਨਕ ਬਰੇਜਾ ਕਾਰ ਤੇ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਇਸ ਵਿਚ ਬੱਸ ਦਾ ਡਰਾਈਵਰ ਸੁਖਪਾਲ ਸਿੰਘ ਤੇ ਸਕੂਲ ਦੀ ਮਹਿਲਾ ਕਰਮਚਾਰੀ ਬਲਵੀਰ ਦੇਵੀ (50), 6 ਸਾਲਾ ਸ਼ਿਵਮ , ਨਵਜੋਤ ਕੌਰ (14), ਅਮਨਦੀਪ ਕੌਰ (12), ਮਨਵੀਰ ਸਿੰਘ (10), 3 ਸਾਲਾ ਤਮੰਨਾ, 7 ਸਾਲਾ ਵੰਸ਼ਿਕਾ, ਅਤੇ 6 ਸਾਲਾ ਗੁਰਲੀਨ ਕੌਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਦੂਸਰੇ ਪਾਸੇ ਬਰੇਜਾ ਕਾਰ ਦਾ ਡਰਾਈਵਰ ਯੋਗੇਸ਼ ਸ਼ਰਮਾ ਅਤੇ ਉਸ ਦਾ ਪੁੱਤਰ ਵੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
DSP ਬੁਢਲਾਡਾ ਗਮਦੂਰ ਸਿੰਘ ਚਹਿਲ ਅਤੇ SHO ਸਿਟੀ ਸੁਖਜੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਹਸਪਤਾਲ ਵਿੱਚ ਦਾਖਲ ਜ਼ਖਮੀ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਡਾਕਟਰਾਂ ਨੂੰ ਇਲਾਜ ਵਿੱਚ ਕੋਈ ਕਮੀ ਨਾ ਛੱਡਣ ਦੀ ਹਦਾਇਤ ਵੀ ਦਿੱਤੀ
ਐੱਸ.ਐੱਚ.ਓ ਬਰੇਟਾ ਅਮਰੀਕ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਤੇ ਬਣਦੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ।