ਫਰੀਦਕੋਟ:-(ਵਿਪਨ ਮਿੱਤਲ)-ਸਰਕਾਰੀ ਨਰਸਰੀ & ਕੇ ਜੀ ਸਕੂਲ ਫਰੀਦਕੋਟ ਦੇ ਹੈੱਡ ਟੀਚਰ ਸ਼੍ਰੀਮਤੀ ਨੀਤੂ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ ਸਕੂਲ ਦੇ ਪੁਰਾਣੇ ਵਿਦਿਆਰਥੀ ਸ਼੍ਰੀ ਵਿਪਨ ਲਾਂਬਾ ਅਤੇ ਉਨ੍ਹਾਂ ਦੇ ਸਪੁੱਤਰ ਅਸ਼ੀਸ਼ ਲਾਂਬਾ ਨੇ ਸਕੂਲ ਦੇ ਗੇਟ ਉੱਪਰ ਸਕੂਲ ਦਾ ਨਾਮ ਦਰਸਾਉਣ ਲਈ ਸਕੂਲ ਨੂੰ ਐਲ.ਈ.ਡੀ ਮੈਟ੍ਰਿਕ ਬੋਰਡ ਅਤੇ ਕੰਪਿਊਟਰ ਟੇਬਲ ਭੇਂਟ ਕੀਤਾ।ਸ਼੍ਰੀ ਪਵਨ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫਸਰ(ਐਲੀ ਸਿੱ)ਫਰੀਦਕੋਟ ਜੀ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ’ਚ ਜਸਕਰਨ ਸਿੰਘ ਬੀ.ਪੀ.ਈ.ਓ ਫਰੀਦਕੋਟ 2 ਨੇ ਲਾਂਬਾ ਪਰਿਵਾਰ ਦੁਆਰਾ ਕੀਤੀ ਪਹਿਲਕਦਮੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਿਪਨ ਲਾਂਬਾ ਜੀ ਦੇ ਉਪਰਾਲੇ ਤੋੰ ਪ੍ਰੇਰਨਾ ਲੈੰਦੇ ਹੋਏ ਸਕੂਲ ਚ ਪਹਿਲਾਂ ਪੜ੍ਹੇ ਵਿਦਿਆਰਥੀਆਂ ਨੂੰ ਸਕੂਲ ਨਾਲ ਜੁੜਨ ਦੀ ਸੋਚ ਪੈਦਾ ਹੋਵੇਗੀ। ਸ੍ਰੀ ਪਵਨ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫਸਰ(ਐਲੀ ਸਿੱ)ਫਰੀਦਕੋਟ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਦਾਨੀ ਸੱਜਨ ਸਿੱਖਿਆ ਅਤੇ ਵਿਦਿਆਰਥੀਆਂ ਦੇ ਭਲੇ ਲਈ ਆਪਣਾ ਦਸਵੰਦ ਦਾਨ ਕਰਨ ਤਾਂ ਜੋ ਲੋੜਵੰਦ ਵਿਦਿਆਰਥੀਆਂ ਨੂੰ ਭਵਿੱਖ ਚ ਵੱਧ ਤੋੰ ਵੱਧ ਅਵਸਰ ਮਿਲਣ ਅਤੇ ਇੱਕ ਸਿਖਿਅਤ ਸਮਾਜ ਦੀ ਸਥਾਪਨਾ ਹੋ ਸਕੇ।ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਸੈੰਟਰ ਹੈੱਡ ਟੀਚਰ ਅਤੇ ਸਮਾਜ ਸੇਵੀ ਰਵੀ ਬੁਗਰਾ ਜੀ ਨੇ ਵੀ ਸੰਬੋਧਨ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।ਸਟੇਜ ਸਕੱਤਰ ਦੀ ਭੂਮਿਕਾ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਸ਼੍ਰੀ ਭੁਵੇਸ਼ ਕੁਮਾਰ ਨੇ ਕੁਸ਼ਲਤਾ ਪੂਰਵਕ ਨਿਭਾਈ।ਸਕੂਲ ਹੈੱਡ ਟੀਚਰ ਨੀਤੂ ਗੁਪਤਾ ਨੇ ਦੀ ਰਹਿਨੁਮਾਈ ਹੇਠ ਸ੍ਰੀਮਤੀ ਗੁਰਵਿੰਦਰ ਕੌਰ ,ਸ੍ਰੀਮਤੀ ਮੀਨੂੰ ,ਸ੍ਰੀਮਤੀ ਸੰਤੋਸ਼ ਕੁਮਾਰੀ, ਸ਼੍ਰੀਮਤੀ ਰਮਨਦੀਪ ਕੌਰ,ਸ੍ਰੀ ਅੰਜਨਾ ਕੁਮਾਰੀ,ਮਿਡ ਡੇ ਮੀਲ ਕੁੱਕਜ ਸ਼੍ਰੀਮਤੀ ਕਾਂਤਾ ਅਤੇ ਸ਼੍ਰੀਮਤੀ ਸਿੰਭਲਜੀਤ ਕੌਰ ਨੇ ਵੀ ਸਮਾਗਮ ਨੂੰ ਸੰਪੂਰਨ ਕਰਨ ਚ ਸਹਿਯੋਗ ਕੀਤਾ।