ਫਗਵਾੜਾ-ਨਰੇਸ਼ ਪਾਸੀ-

    ਐੱਸ  ਡੀ ਪੁਤਰੀ ਪਾਠਸ਼ਾਲਾ ਹਦੀਆਬਾਦ ਫਗਵਾੜਾ ਵਲੋਂ ਗਣਤੰਤਰ ਦਿਵਸ ਅਤੇ ਬੰਸਤ ਪੰਚਮੀ ਦੇ ਨਾਲ ਨਾਲ ਸਕੂਲ ਦਾ 89 ਵਾਂ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ। ਸਕੂਲ ਦੀ ਪ੍ਰਿੰਸੀਪਲ ਮੈਡਮ ਰੀਟਾ ਥਾਪਰ ਅਤੇ ਸਕੂਲ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ੍ਰੀ ਸ਼ੰਜੀਵ ਚੱਡਾ ਨੇ ਬਤੌਰ ਮੁੱਖ ਮਹਿਮਾਨ ਅਤੇ ਸ਼੍ਰੀਮਤੀ ਆਦਰਸ਼ ਅਗਨੀਹੋਤਰੀ ਜੀ ਦਾ ਨਿੱਘਾ ਸਵਾਗਤ ਕਰ ਜੀ ਆਇਆਂ ਆਖਿਆ। ਇਸ ਮੌਕੇ ਸ਼੍ਰੀਮਤੀ ਆਦਰਸ਼ ਅਗਨੀਹੋਤਰੀ ਨੇ ਸਕੂਲ ਨੂੰ 51000 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਸਕੂਲ ਦੀ ਸਹਾਇਤਾ ਨਾਲ ਚੱਲ ਰਹੇ ਸਿਲਾਈ ਸੈਂਟਰ ਨੂੰ ਵੀ ਲੋੜੀਂਦਾ ਸਮਾਨ ਭੇਟ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਸੈਸ਼ਨ 2021 – 22 ਦੋਰਾਨ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਰਿਟਾਇਰਡ ਪ੍ਰਿੰਸੀਪਲ ਕੰਚਨ ਗਿਲਹੋਤਰਾ ਜੋ ਹੁਣ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ ਉਨ੍ਹਾਂ ਵਲੋਂ ਅਪਣੇ ਸਵਰਗਵਾਸੀ ਭਰਾ ਦੀ ਯਾਦ ਵਿੱਚ ਇਨਾਮ ਤਕਸੀਮ ਕੀਤੇ। ਇੰਜ. ਐਚ ਸੀ ਅਰੋੜਾ ਮੈਮੋਰੀਅਲ ਅਵਾਰਡ ਫਾਰ ਐਕਸੀਲੈਨਸੀ ਇਨ ਅਕੈਡਮਿਕ ਅਵਾਰਡ ਨਾਲ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਪ੍ਰਵੇਸ਼ ਚੱਡਾ ਵਲੋਂ ਅਪਣੀ ਮਾਤਾ ਸ੍ਰੀਮਤੀ ਪੁਸ਼ਪਾਵਤੀ ਚੱਡਾ ਜੀ ਦੀ ਯਾਦ ਵਿੱਚ ਸਹਿ ਅਕਾਦਮਿਕ ਗਤੀਵਿਧੀਆਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਨੂੰ ਸ਼੍ਰੀਮਤੀ ਪੁਸ਼ਪਾਵਤੀ ਚੱਡਾ ਮੈਮੋਰੀਅਲ ਅਵਾਰਡ ਫਾਰ ਐਕਸੀਲੈਨਸੀ ਇਨ ਕੋ ਕਰੀਕੁਲਰ ਐਕਟੀਵਿਟੀਜ ਇਨਾਮ ਨਾਲ ਸਨਮਾਨਿਆਂ ਗਿਆ। ਇਸ ਮੌਕੇ ਤੇ ਸ੍ਰੀ ਰਮੇਸ਼ ਨਇਅਰ ਦੇ ਪਰਿਵਾਰ ਵਲੋਂ 10 ਵਿਦਿਆਰਥਣਾ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਸੈਕਟਰੀ ਸ੍ਰੀ ਪੀ ਐੱਲ ਪਾਸੀ , ਸ੍ਰੀ ਧਰਮਵੀਰ ਚੱਡਾ , ਸ੍ਰੀ ਸ਼ੰਜੀਵ ਚੱਡਾ ਪ੍ਰਧਾਨ , ਸ਼੍ਰੀਮਤੀ ਕੰਚਨ ਗਲਹੋਤਰਾ , ਨੇ ਬੱਚਿਆਂ ਨੂੰ ਆਸ਼ਿਰਵਾਦ ਦਿੱਤਾ ਅਤੇ ਭੱਵਿਖ ਵਿੱਚ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੈਨੇਜਰ ਸ੍ਰੀ ਗੋਪਾਲ ਕ੍ਰਿਸ਼ਨ ਦੁੱਗਲ ਅਤੇ ਪ੍ਰਿੰਸੀਪਲ ਰੀਟਾ ਥਾਪਰ ਨੇ ਮੁੱਖ ਮਹਿਮਾਨ ਅਤੇ ਸਮੂਹ ਆਏ ਮਹਿਮਾਨਾਂ ਦਾ ਦਿਲੀ ਧੰਨਵਾਦ ਕੀਤਾ।