ਮਾਨਸੂਨ ਸੀਜ਼ਨ ਦਾ ਮੀਂਹ ਰੁਕਣ ਤੋਂ ਬਾਅਦ ਹੁਣ ਸਤੰਬਰ ਦੇ ਆਖ਼ਰ ’ਚ ਗਰਮੀ ਤੇ ਹੁੰਮਸ ਨੇ ਪਸੀਨੇ ਕਢਾ ਦਿੱਤੇ। ਦੋ ਦਿਨਾਂ ਤੋਂ ਲਗਾਤਾਰ ਵੱਦ ਰਹੀ ਹੁੰਮਸ ਤੋਂ ਬਾਅਦ ਹੁਣ ਤਾਪਮਾਨ ਵੀ ਵੱਧ ਰਿਹਾ ਹੈ। ਲਗਾਤਾਰ ਵਧਦਾ ਤਾਪਮਾਨ ਸੋਮਵਾਰ ਨੂੰ ਪਿਛਲੇ 37 ਸਾਲਾਂ ਦੇ ਪੁਰਾਣੇ ਰਿਕਾਰਡ ਦੇ ਨੇੜੇ ਪਹੁੰਚ ਗਿਆ। 27 ਸਤੰਬਰ 1987 ਤੋਂ ਬਾਅਦ ਸੋਮਵਾਰ ਨੂੰ ਚੰਡੀਗੜ੍ਹ ਚ ਸਤੰਬਰ ਦੇ ਮਹੀਨੇ ਦਾ ਦੂਜਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਸਤੰਬਰ ਮਹੀਨੇ ਦਾ ਸਭ ਤੋਂ ਗਰਮ ਦਿਨ 38 ਡਿਗਰੀ ਤਾਪਮਾਨ ਦੇ ਨਲ 27 ਸਤੰਬਰ 1987 ਨੂੰ ਸੀ।

    ਸਵੇਰੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਤੱਕ ਪਹੁੰਚ ਗਿ ਜਦਕਿ ਚੰਡੀਗੜ੍ਹ ਏਅਰਪੋਰਟ ਦਾ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ।ਤਾਪਮਾਨ ਵਿੱਚ ਦੋ ਦਿਨਾਂ ਤੋਂ ਲਗਾਤਾਰ ਵਾਧੇ ਤੋਂ ਬਾਅਦ ਹਵਾ ਵਿੱਚ ਨਮੀ ਦੀ ਮਾਤਰਾ ਵੀ ਲਗਾਤਾਰ 90 ਫ਼ੀਸਦੀ ਦੇ ਆਸ ਪਾਸ ਹੋਣ ਨਾਲ ਲੋਕਾਂ ਨੂੰ ਮੀਂਹ ਤੋਂ ਜ਼ਿਆਦਾ ਹੁੰਮਸ ਹੁਣ ਤੰਗ ਕਰ ਰਹੀ ਹੈ। ਇਸ ਕਾਰਨ ਗਰਮੀ ਦੀ ਜ਼ਿਆਦਾ ਚੋਭ ਮਹਿਸੂਸ ਹੋ ਰਹੀ ਹੈ।

    ਮੀਂਹ ਤੋਂ ਬਾਅਦ ਘਟ ਗਿਆ ਪ੍ਰਦੂਸ਼ਣ

    ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਤੱਕ ਪਹੁੰਚਣ ਦੇ ਨਾਲ ਰਾਤ ਦਾ ਤਾਪਮਾਨ ਵੀ 26 ਤੋਂ 27 ਡਿਗਰੀ ਵਿਚਕਾਰ ਚਲ ਰਿਹਾ ਹੈ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 26.1 ਜਦਕਿ ਹਵਾਈ ਅੱਡੇ ਉੱਤੇ 27 ਡਿਗਰੀ ਰਿਹਾ। ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਮੀਂਹ ਤੋਂ ਬਾਅਦ ਮੌਸਮ ਸਫ਼ ਹੋਣ ਕਾਰਨ ਧਰਤੀ ਉੱਤੇ ਧੂੜ ਜਾਂ ਭਾਰੀ ਕਣਾਂ ਆਉਣ ਉੱਤੇ ਪ੍ਰਦੂਸ਼ਣ ਘਟਿਆ ਹੈ।ਇਸ ਕਲੀਅਰੈਂਸ ਨਾਲ ਧੁੱਪ ਸਿੱਧੀ ਅਤੇ ਤਿੱਖੀ ਧਰਤੀ ਉੱਤੇ ਆਉਣ ਕਾਰਨ ਨਮੀ ਦੀ ਮਾਤਰਾ ਜ਼ਿਆਦਾ ਹੋ ਗਈ ਅਤੇ ਵੱਧ ਤਾਪਮਾਨ ਤੋਂ ਇਲਾਵਾ ਹੁੰਮਸ ਤੰਗ ਕਰ ਰਹੀ ਹੈ।