ਭਾਰਤ ਵਰਗੇ ਦੇਸ਼ ਵਿੱਚ, ਵਿਆਹ ਸਿਰਫ਼ ਦੋ ਵਿਅਕਤੀਆਂ ਦਾ ਹੀ ਨਹੀਂ, ਸਗੋਂ ਦੋ ਪਰਿਵਾਰਾਂ ਦਾ ਮੇਲ ਹੈ। ਇਹ ਇੱਕ ਅਜਿਹਾ ਸਮਾਗਮ ਹੈ ,ਜਿਸ ਵਿੱਚ ਖਾਣ-ਪੀਣ ਤੋਂ ਲੈ ਕੇ ਵੱਖ-ਵੱਖ ਰਸਮਾਂ ਤੱਕ ਬਹੁਤ ਕੁਝ ਹੁੰਦਾ ਹੈ, ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਸ ਸਿਲਸਿਲੇ ਵਿਚ ਜਦੋਂ ਅਸੀਂ ਇੰਟਰਨੈੱਟ ‘ਤੇ ਸਾਂਝੀ ਕੀਤੀ ਇਕ ਵੀਡੀਓ ਨੂੰ ਦੇਖਦੇ ਹਾਂ, ਤਾਂ ਇਹੀ ਕਿਹਾ ਜਾਵੇਗਾ ਕਿ ਭਾਰਤੀ ਵਿਆਹ ਅਸਾਧਾਰਣਤਾ ਅਤੇ ਅਨੌਖੇਪਣ ਤੋਂ ਬਿਨਾਂ ਲਗਭਗ ਅਧੂਰੇ ਹਨ।

    ਸਤਪਾਲ ਯਾਦਵ ਨਾਮ ਦੇ ਇੱਕ ਉਪਭੋਗਤਾ ਦੁਆਰਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ ਲਾੜਾ ਅਜਿਹੀ ਕਾਰ ‘ਚ ਬੈਠ ਕੇ ਆਇਆ , ਜਿਸ ‘ਚ ਆਲੂ ਦੇ ਚਿਪਸ ਦੇ ਪੈਕੇਟ ਟੰਗੇ ਹੋਏ ਸੀ। ਦਿਲਚਸਪ ਗੱਲ ਇਹ ਹੈ ਕਿ ਵੀਡੀਓ ਨੂੰ 1.7 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

    ਇੱਕ ਲਾੜੇ ਵੱਲੋਂ ਆਪਣੇ ਹੀ ਵਿਆਹ ਦੀ ਬਾਰਾਤ ਚ ਇਸ ਤਰ੍ਹਾਂ ਦੀ ਅਸਾਧਾਰਨ ਐਂਟਰੀ ਨੇ ਇੰਟਰਨੈਟ ‘ਤੇ ਤਹਿਲਕਾ ਮਚਾ ਦਿੱਤਾ ਹੈ ਅਤੇ ਇਸ ਲਈ ਵੀਡੀਓ ‘ਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਅਤੇ ਟਿੱਪਣੀਆਂ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਯੂਜਰ ਜਿੱਥੇ ਇਕ ਪਾਸੇ ਇਸ ਨੂੰ ਯੂਨੀਕ ਵਿਚਾਰ ਮੰਨ ਰਹੇ ਹਨ ,ਓਥੇ ਹੀ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਖਿਰ ਇੱਕ ਲਾੜਾ ਆਪਣੀ ਹੀ ਬਾਰਾਤ ਵਿੱਚ ਅਜਿਹਾ ਕਾਰਨਾਮਾ ਕਿਵੇਂ ਕਰ ਸਕਦਾ ਹੈ।

    ਜੇਕਰ ਵਾਇਰਲ ਵੀਡੀਓ ‘ਤੇ ਨਜ਼ਰ ਮਾਰੀਏ ਤਾਂ ਭੀੜ ਨੂੰ ਚਿਪਸ ਦੇ ਪੈਕਟਾਂ ਨਾਲ ਸਜੀ ਚਿੱਟੇ ਰੰਗ ਦੀ ਕਾਰ ਨੂੰ ਰਸਤਾ ਛੱਡਦੇ ਦਿਖਾਇਆ ਗਿਆ ਹੈ। ਜਿਵੇਂ-ਜਿਵੇਂ ਕਾਰ ਅੱਗੇ ਵਧਦੀ ਹੈ, ਕਾਰ ‘ਤੇ ਵੱਖ-ਵੱਖ ਫਲੇਵਰਾਂ ਅਤੇ ਬ੍ਰਾਂਡਾਂ ਦੇ ਚਿਪਸ ਦੇ ਪੈਕਟ ਦੇਖੇ ਜਾ ਸਕਦੇ ਹਨ।ਧਿਆਨ ਰਹੇ ਕਿ ਆਪਣੇ ਵਿਆਹ ਨੂੰ ਯਾਦਗਾਰ ਅਤੇ ਵਿਲੱਖਣ ਬਣਾਉਣ ਲਈ ਕਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ ਪਰ ਇਸ ਵੀਡੀਓ ‘ਚ ਜਿਸ ਤਰ੍ਹਾਂ ਲਾੜਾ ਆਪਣੀ ਕਾਰ ‘ਤੇ ਚਿਪਸ ਦੇ ਪੈਕਟ ਲਗਾ ਕੇ ਲਿਆਇਆ ਹੈ , ਉਸ ਨੇ ਇੰਟਰਨੈੱਟ ‘ਤੇ ਇਕ ਨਵੀਂ ਤਰ੍ਹਾਂ ਦੀ ਬਹਿਸ ਛੇੜ ਦਿੱਤੀ ਹੈ।