ਜਲੰਧਰ— ਫਿਲਮ ਜਗਤ ਦੇ ਮਸ਼ਹੂਰ ਗਾਇਕ ਸ਼ੀਰਾ ਜਸਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਧੀ ਦਾ ਜਨਮਦਿਨ ਸੀ। ਫੇਸਬੁੱਕ ਪੇਜ਼ ‘ਤੇ ਆਪਣੀ ਧੀ ਏਕਮ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸ਼ੀਰਾ ਜਸਵੀਰ ਨੇ ਲਿਖਿਆ ਹੈ,’ਅੱਜ ਸਾਡੀ ਧੀ“ਏਕਮ ਕੌਰ ਹੇਰ“ਦਾ ਜਨਮਦਿਨ ਹੈ। ਤੈਨੂੰ ਬਹੁਤ ਯਾਦ ਕਰਦਾ ਰਹਿੰਦਾ ਹਾਂ। ਤੇਰੇ ਜਨਮਦਿਨ ਦੀ ਖ਼ੁਸ਼ੀ ਵੀ ਬਹੁਤ ਹੈ ਪਰ ਥੋੜ੍ਹਾ ਉਦਾਸ ਵੀ ਹਾਂ ਕਿ ਮੈਂ ਤੇਰੇ ਕੋਲ ਆ ਨਹੀਂ ਸਕਿਆ ਪਰ ਫਲਾਈਟ ਚੱਲਦਿਆਂ ਹੀ ਮੈਂ ਕਦੇ ਵੀ ਇੱਥੇ ਨਹੀਂ ਰੁਕਣਾ ਸੀ। ਬੜੀ ਕੋਸ਼ਿਸ਼ ਕੀਤੀ ਪਰ ਆ ਨਹੀਂ ਸਕਿਆ। ਅੱਜ ਤੁਸੀਂ ਬਰਥਡੇਅ ਮਨਾ ਲੈਣਾ। ਜਦੋਂ ਮੈਂ ਤੇਰੇ ਕੋਲ ਆ ਗਿਆ ਤਾਂ ਆਪਾਂ ਇੱਕ ਵਾਰ ਫ਼ਿਰ ਬਰਥਡੇਅ ਮਨਾਵਾਂਗੇ। Miss u Ekam. Love u Ekam. Happy birthday ਦੁਆਵਾਂ ਦੇਣਾ ਸਾਡੀ ਧੀ ਨੂੰ।’


    ਇਸ ਤਸਵੀਰ ‘ਤੇ ਪ੍ਰਸ਼ੰਸਕ ਕੁਮੈਂਟਸ ਕਰਕੇ ਏਕਮ ਧੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਦੱਸਣਯੋਗ ਹੈ ਕਿ ਗਾਇਕ ਸ਼ੀਰਾ ਜਸਵੀਰ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਸੱਭਿਆਚਾਰਕ ਗੀਤਾਂ ਦੇ ਚੁੱਕੇ ਹਨ।