ਕਪੂਰਥਲਾ,(ਗੌਰਵ ਮੜੀਆ)- ਸ਼੍ਰੋਮਣੀ ਅਕਾਲੀ ਦਲ ਵਲੋਂ ਮੋਗਾ ਵਿਖੇ ਕੀਤੀ ਜਾ ਰਹੀ ਰਾਜ ਪਧਰੀ ਰੈਲੀ ’ਚ ਹਿੱਸਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦਾ ਇਕ ਵੱਡਾ ਜਥਾ ਸ਼੍ਰੋਮਣੀ ਸਟੇਟ ਗੁਰੂਦੁਆਰਾ ਕਪੂਰਥਲਾ ਸ਼੍ਰੋਮਣੀ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ,ਦਵਿੰਦਰ ਸਿੰਘ ਢਪਈ ਦੇ ਦਿਸ਼ਾਨਿਰਦੇਸ਼ ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਦੀ ਪ੍ਰਧਾਨਗੀ ਹੇਠ ਰਵਾਨਾ ਹੋਇਆ। ਅਵੀ ਰਾਜਪੂਤ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੋਗਾ ਵਿਖੇ ਹੋਣ ਵਾਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂਆਂ ਅਤੇ ਵਰਕਰਾਂ ਦੀ ਸ਼ਮੂਲੀਅਤ ਸੂਬੇ ਵਿਚ ਬਹੁਤ ਜਲਦੀ ਹੋਣ ਵਾਲੀਆ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਵਿੱਚ ਪਾਰਟੀ ਦੀ ਜਿੱਤ ਦਾ ਦਾ ਮੁੱਢ ਬੱਨੇਗੀ। ਅਵੀ ਰਾਜਪੂਤ ਨੇ ਕਿਹਾ ਕਿ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀਆਂ ਰੈਲੀਆਂ ਵਿੱਚ ਉਮੜਣ ਵਾਲਾ ਜਨਸਮੂਹ ਇਹ ਸਾਬਿਤ ਕਰਦਾ ਹੈ ਕਿ ਪੰਜਾਬ ਦੀ ਜਨਤਾ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਊਣ ਦਾ ਪੱਕਾ ਇਰਾਦਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਧਾਰਨ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਮੌਕੇ 14 ਦਸੰਬਰ ਨੂੰ ਪੰਜਾਬ ਦੇ ਮੋਗਾ ਸ਼ਹਿਰ ਵਿਖੇ ਕੀਤੀ ਵਿਸ਼ਾਲ ਰੈਲੀ ਵਿੱਚ ਉਮੜੇ ਜਨਸੈਲਾਬ ਤੋਂ ਮਿਲਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਅਕਾਲੀ ਸਰਕਾਰ ਦੌਰਾਨ ਹੋਏ ਵਿਕਾਸ ਨੂੰ ਯਾਦ ਕਰਦੇ ਹਨ ਜਦੋਂਕਿ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਸੂਬੇ ਦਾ ਵਿਨਾਸ਼ ਹੋਇਆ ਹੈ। ਅਕਾਲੀ ਦਲ ਇਕ ਅਜਿਹੀ ਰਾਜਸੀ ਪਾਰਟੀ ਹੈ,ਜਿਸਦਾ ਇਤਿਹਾਸ ਸ਼ਾਨ ਭਰਿਆ ਹੈ।

    ਅਵੀ ਰਾਜਪੂਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਪਾਰਟੀ ਨਹੀਂ ਸਗੋਂ ਇਕ ਸੋਚ ਅਤੇ ਇਕ ਜਜ਼ਬਾ ਹੈ।ਉਨ੍ਹਾਂ ਕਿਹਾ ਕਿ ਇਸੇ ਸੋਚ ਅਤੇ ਜਜ਼ਬੇ ਦੀ ਬਦੌਲਤ ਹੀ ਅੱਜ ਹਿੰਦੁਸਤਾਨ ਦਾ ਮੌਜੂਦਾ ਸਰੂਪ ਹੈ।ਉਨ੍ਹਾਂ ਨੇ ਕਿਹਾ ਕਿ ਇਤਿਹਾਸਕ ਤੱਥਾਂ ਨੂੰ ਦੇਖਦਿਆਂ ਸਮੁੱਚੇ ਦੇਸ਼ ਨੂੰ ਹੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣਾ ਚਾਹੀਦਾ ਸੀ।ਅਵੀ ਰਾਜਪੂਤ ਨੇ ਕਿਹਾ ਕਿ ਅਕਾਲੀ ਦਲ ਨੇ ਕੌਮ ਦੀ ਰਾਖੀ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਨਕਾਣਾ ਸਾਹਿਬ ਦਾ ਮੋਰਚਾ,ਚਾਬੀਆਂ ਦਾ ਮੋਰਚਾ,ਗੁਰੂ ਦਾ ਬਾਗ ਤੇ ਜੈਤੋਂ ਦਾ ਮੋਰਚਾ ਆਦਿ ਲਗਾ ਕੇ ਤੇ ਐਮਰਜੈਂਸੀ ਦਾ ਵਿਰੋਧ ਕਰ ਕੇ ਕੌਮ ਤੇ ਦੇਸ਼ ਦੀ ਰਾਖੀ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਕੁਰਬਾਨੀਆਂ ਚ ਇਹ ਵੀ ਇਕ ਮਿਸਾਲ ਹੈ ਕਿ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੁਸਤਾਨ ਦੇ ਇਤਿਹਾਸ ‘ਚ 18 ਸਾਲ ਜੇਲ ਕੱਟੀ ਪਰ ਕਦੇ ਵੀ ਜ਼ਮਾਨਤ ਨਹੀਂ ਲਈ।ਕਿਹਾ ਕਿ ਅਸਲੀ ਅਕਾਲੀ ਦਲ ਉਹੀ ਹੈ ਜਿਸ ਤੋਂ ਗੋਰੋ ਵੀ ਖੌਫ਼ ਰੱਖਦੇ ਹਨ ਅੱਜ ਜੇਕਰ ਦੇਸ਼ ਦੇ ਲੋਕ ਆਜ਼ਾਦੀ ਦਾ ਸੁੱਖ ਮਾਣ ਰਹੇ ਹਨ ਤਾਂ ਉਸ ਵਿਚ ਸਭ ਤੋਂ ਵੱਡਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਹੈ।ਇਸ ਮੌਕੇ ਸੁਮੀਤ ਕਪੂਰ,ਕੁਲਦੀਪਕ ਧਿਰ, ਸੈਂਡੀ,ਧੀਰਜ ਨੱਯਰ,ਦੀਪਕ ਬਿਸ਼ਟ,ਤਜਿੰਦਰ ਸਿੰਘ,ਗੁਰਪ੍ਰੀਤ ਗੋਪੀ,ਮਨਪ੍ਰੀਤ ਮੰਨ ਸੰਤਪੁਰਾ,ਪ੍ਰਭ,ਅਮਿਤ,ਰਵੀ ਮੱਦੂ, ਰਾਜਾ ਸਿੱਧੂ,ਰੂਬਲ ਧਿਰ,ਪੁਸ਼ਪਿੰਦਰ, ਸੁਖਦੀਪ,ਰਾਜਵਿੰਦਰ,ਮਨੀ ਆਦਿ ਹਾਜਰ ਸਨ।