ਜਲੰਧਰ(ਸੁੱਖਵੰਤ ਸਿੰਘ)- ਅੱਜ ਮਿਤੀ 7 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਪਰਧਾਨ ਸੁੱਖਬੀਰ ਸਿੰਘ ਬਾਦਲ ਨੇ ਡੀਜ਼ਲ ਅਤੇ ਪੈਰਟੋਲ ਦੀਆਂ ਵਧੀਆਂ ਹੋਈਆਂ ਕੀਮਤਾ ਨੂੰ ਘੱਟ ਕਰਨ ਬਾਰੇ ਜੋ ਪੰਜਾਬ ਭਰ ਦੇ ਵਿਚ ਧਰਨੇ ਲਾਉਣ ਦਾ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਸੀ।


    ਇਸ ਬਾਬਤ ਸਾਬਕਾ ਐੱਮ. ਐੱਲ.ਏ. ਸ. ਸਰਬਜੀਤ ਸਿੰਘ ਮੱਕੜ ਨੇ ਦੇਸ਼ ਵਿਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕੀਤੇ। ਉਨਾਂ ਕਿਹਾ ਕਿ ਜਿੱਥੇ ਲਾਕਡਾਊਨ ਵਿਚ ਦੂਜੇ ਦੇਸ਼ਾਂ ਨੇ ਕਾਫੀ ਮਦਦ ਕੀਤੀ ਹੈ, ਉਥੇ ਸਾਡੀ ਸਰਕਾਰ ਨੇ ਪੰਜਾਬੀ ਅਤੇ ਪੰਜਾਬੀਅਤ ਨੂੰ ਮਾਰ ਦਿੱਤਾ ਹੈ।

    ਇਸ ਦੌਰਾਨ ਉਨਹਾਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਟੈਕਸ ਤੇ ਸਕੂਲ ਦੀਆਂ ਫੀਸਾਂ ਨੂੰ ਘੱਟ ਕਰਨ ਦੀ ਸਰਕਾਰ ਕੋਲੋਂ ਮੰਗ ਕੀਤੀ।

    ਇਸ ਦੌਰਾਨ ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਅਦੇ ਕੁੱਝ ਹੋਰ ਕੀਤੇ ਤੇ ਕੀਤਾ ਕੁੱਝ ਹੋਰ ਹੈ।