ਜਲੰਧਰ- ਸੱਤਾ ਦੇ ਹੰਕਾਰ ‘ਚ ਪੰਜਾਬ ਦੇ ਖਜ਼ਾਨੇ ਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਨੂੰ ਲੁੱਟ ਰਹੀ ਕਾਂਗਰਸ ਸਰਕਾਰ ਵਿਰੁੱਧ, ਅੱਜ ਪੰਜਾਬ ਦੇ 13 ਹਜ਼ਾਰ ਦੇ ਕਰੀਬ ਸਾਰੇ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਧਰਨੇ ਦਿੱਤੇ ਜਾ ਰਹੇ ਹਨ। ਇਨ੍ਹਾਂ ਧਰਨਿਆਂ ਵਿੱਚ ਕੱਟੇ ਹੋਏ ਨੀਲੇ ਕਾਰਡ, ਪੈਟਰੋਲ ਤੇ ਡੀਜ਼ਲ ‘ਤੇ ਵੈਟ ਵਿੱਚ ਕਟੌਤੀ ਵੀ ਅਹਿਮ ਮੰਗ ਹੈ, ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਹਲਕਾ ਸ਼ਾਹਕੋਟ ਦੇ ਸੀਨੀਅਰ ਅਕਾਲੀ ਆਗੂ ਡਾ. ਅਮਰਜੀਤ ਸਿੰਘ ਥਿੰਦ ਦਾ। ਉਹਨਾਂ ਹਲਕਾ ਸ਼ਾਹਕੋਟ ਦੇ ਪਿੰਡ ਪੰਡੋਰੀ ਖਾਸ, ਰੋਲੀ, ਮਹਿਤਪੁਰ ਅਤੇ ਉਮਰਵਾਲ ਬਿੱਲੇ, ਕੰਗ ਵਾਲੇ ਬਿੱਲੇ ਵਿਖੇ ਲੱਗ ਰਹੇ ਧਰਨਿਆਂ ਵਿੱਚ ਪੰਜਾਬ ਬਚਾਓ ਮੁਹਿੰਮ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਜਨਤਾ ਨੂੰ ਸਹੂਲਤਾਂ ਦੇਣ ਦੀ ਥਾਂ ਲਗਾਤਾਰ ਲੁੱਟਿਆ ਜਾ ਰਿਹਾ ਹੈ। ਬਿਜਲੀ ਦੇ ਭਾਰੀ ਬਿੱਲ, ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ, ਗਰੀਬਾਂ ਦੇ ਕੱਟੇ ਗਏ ਨੀਲੇ ਕਾਰਡ, ਕੇਂਦਰ ਵੱਲੋਂ ਮਿਲੀ ਰਾਸ਼ਨ ਸਮੱਗਰੀ ਦੀ ਅਧੂਰੀ ਵੰਡ, ਸ਼ਰਾਬ ਅਤੇ ਬੀਜ ਘੁਟਾਲੇ ਸਮੇਤ ਕਾਂਗਰਸ ਦੀਆਂ ਤਮਾਮ ਵਧੀਕੀਆਂ ਆਮ ਜਨਤਾ ਨੂੰ ਤੰਗ ਕਰ ਰਹੀਆਂ ਹਨ। ਇਸ ਮੌਕੇ ਮਹਿਤਪੁਰ ਦੇ ਸਰਕਲ ਪ੍ਰਧਾਨ ਰਮੇਸ਼ ਕੁਮਾਰ ਵਰਮਾ, ਵਰਕਿੰਗ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ ਕੰਗ, ਸੁਖਵੰਤ ਸਿੰਘ ਰੋਲੀ, ਸੰਜੀਵ ਕੁਮਾਰ ਵਰਮਾ, ਤੇਜਪਾਲ ਸਿੰਘ ਗਿੱਲ, ਬਲਜੀਤ ਬੱਲੀ, ਜਰਨੈਲ ਸਿੰਘ ਪੀ ਏ, ਮੇਜਰ ਸਿੰਘ ਰੋਲੀ, ਸਰਪੰਚ ਮੰਗਤ ਰਾਮ, ਗੁਰਿੰਦਰ ਸਿੰਘ ਬਾਉ, ਦੇਸ਼ ਰਾਜ, ਕੁਲਵੰਤ ਸਿੰਘ ਕੰਗ, ਕਰਨੈਲ ਸਿੰਘ, ਅਜੀਤ ਸਿੰਘ, ਗੁਰਮੇਜ ਸਿੰਘ, ਪੰਚ ਰਤਨ ਸਿੰਘ, ਸਰਪੰਚ ਕੁਲਜੀਤ ਕੌਰ ਥਿੰਦ, ਪੰਚ ਭਜਨ ਸਿੰਘ, ਪੰਚ ਨਿਰਮਲ ਬਾਵਾ, ਜਸਵੰਤ ਸਿੰਘ, ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।