ਜਲੰਧਰ,(ਵਿੱਕੀ ਸੂਰੀ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਅਵਸਰ ਮੌਕੇ ਸ. ਸਰਬਜੀਤ ਸਿੰਘ ਮੱਕੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ
ਦਲ ਨੇ ਅਰਬਨ ਸਟੇਟ, ਗੀਤਾ ਮੰਦਿਰ ਅਤੇ ਕੈਂਟ ਬਜਰੰਗ ਭਵਨ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

    ਦੱਸਣਯੋਗ ਹੈ ਕਿ ਜਲੰਧਰ ਦੇ ਵੱਖ-ਵੱਖ ਮੰਦਿਰਾਂ ’ਚ ਜਨਮ ਅਸ਼ਟਮੀ ਦਾ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਗਿਆ।

    ਇਸ ਦੌਰਾਨ ਸ਼੍ਰੀ ਕਿ੍‍ਸ਼ਨ ਜੀ ਦੀ ਜੀਵਨੀ ਨਾਲ ਸਬੰਧਿਤ ਝਾਕੀਆਂ ਤੋਂ ਇਲਾਵਾ ਭਜਨ ਮੰਡਲੀਆਂ ਨੇ ਭਜਨ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ।