ਜਲੰਧਰ,(ਵਿੱਕੀ ਸੂਰੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਲੋਂ ਸ. ਰਮਨਜੋਤ ਸਿੰਘ ਨੂੰ ਕਮੇਟੀ ਦਾ ਮੈਂਬਰ ਚੁਣਿਆ ਗਿਆ। ਇਸ ਖੁਸ਼ੀ ਚ ਅੱਜ ਬਸਤੀ ਸ਼ੇਖ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਦਿੱਲੀ ਐਸ. ਜੀ. ਪੀ. ਸੀ. ਦੇ ਚੁਣੇ ਗਏ ਮੈਂਬਰ ਰਮਨਜੋਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨੀ ਜੱਥਿਆਂ ਵਲੋਂ ਗੁਰੂ ਘਰ ਦੀਆਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ। ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਜੀ ਵਲੋਂ ਸ. ਰਮਨਜੋਤ ਸਿੰਘ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਮੈਂਬਰ ਚੁਣੇ ਜਾਣ ’ਤੇ ਵਧਾਈ ਦਿੱਤੀ ਅਤੇ ਉਨ੍ਹਾ ਕਿਹਾ ਕਿ ਸ. ਰਮਨਜੋਤ ਸਿੰਘ ਨੇ ਬਸਤੀ ਸ਼ੇਖ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਉਪਰੰਤ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਸ.ਰਮਨਜੋਤ ਜੀ ਨੂੰ ਸਨਮਾਨਿਤ ਕੀਤਾ ਗਿਆ ।

    ਸ. ਰਮਨਜੋਤ ਸਿੰਘ ਨੇ ਕਿਹਾ ਕਿ ਮੇਰੇ ਬਜ਼ੁਰਗ ਸਰਦਾਰ ਗੁਰਮੀਤ ਸਿੰਘ ਮੀਤਾ ਜੀ ਜਿਨ੍ਹਾਂ ਨੇ ਪਿਛਲੇ 20 ਸਾਲਾ ਤੋਂ ਉਥੇ ਸੇਵਾ ਕੀਤੀ। ਬਿਲਕੁਲ ਉਸੇ ਤਰਾਂ ਗੁਰੂ ਮਹਾਰਾਜ ਜੀ ਮੇਰੇ ਉਤੇ ਵੀ ਕਿਰਪਾ ਕਰਨ ਤਾਂ ਜੋ ਮੈਂ ਗੁਰੂ ਘਰ ਦੀ ਸੇਵਾ ਬੇਦਾਗ, ਨਿਸ਼ਕਾਮ ਤੇ ਨਿਰਭਉ ਨਿਰਵੈਰ ਭਾਵ ਨਾਲ ਨਿਭਾਅ ਸਕਾਂ।
    ਸ. ਰਮਨਜੋਤ ਸਿੰਘ ਨੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਬਸਤੀ ਸ਼ੇਖ ਵਾਸੀਆਂ ਦਾ ਧੰਨਵਾਦ ਕੀਤਾ।
    ਵੈਲਕਮ ਪੰਜਾਬ ਨਿਊਜ਼ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਸ. ਅਮਰਪ੍ਰੀਤ ਸਿੰਘ ਜੀ ਨੇ ਵੀ ਸ. ਰਮਨਜੋਤ ਸਿੰਘ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਤਿਰਲੋਚਨ ਸਿੰਘ ਛਾਬੜਾ, ਗੁਰਦੀਪ ਸਿੰਘ, ਗੁਰਮੀਤ ਸਿੰਘ ਖੁਰਾਣਾ, ਪਰਵਿੰਦਰ ਸਿੰਘ, ਗੁਰਜੀਤ ਸਿੰਘ ਪੋਪਲੀ, ਗੁਰਸ਼ਰਨ ਸਿੰਘ ਛਨੂੰ, ਕੁਲਦੀਪ ਸਿੰਘ ਜੱਜ, ਕੁਲਵੰਤ ਸਿੰਘ ਕੋਚਰ, ਸੁਖਜਿੰਦਰ ਸਿੰਘ ਕਾਕਾ, ਪ੍ਰਿਤਪਾਲ ਸਿੰਘ ਲੱਕੀ ਆਦਿ ਵੀ ਮੌਜੂਦ ਸਨ।

    ਬਸਤੀ ਸ਼ੇਖ ਮੰਦਿਰ ਕਮੇਟੀ ਨੇ ਵੀ ਕੀਤਾ ਸਨਮਾਨਿਤ

    ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਬਸਤੀ ਸ਼ੇਖ ਮੰਦਿਰ ਕਮੇਟੀ ਨੇ ਵੀ ਸ. ਰਮਨਜੋਤ ਸਿੰਘ ਨੂੰ ਵਧਾਈ ਦਿੱਤੀ ਤੇ ਉਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੰਦਿਰ ਕਮੇਟੀ ਵਲੋਂ ਜੋਤੀ ਟੰਡਨ, ਵਿਪਨ ਆਨੰਦ , ਨੀਰਜ ਮੱਕੜ, ਸੰਨੀ ਧੰਜਲ, ਨਰਿੰਦਰ ਨੰਦਾ, ਗਗਨਦੀਪ ਗੋਰੀ ਪਤੰਗਾ ਵਾਲਾ ਤੇ ਆਦਿ ਸ਼ਾਮਲ ਸਨ।