ਸ੍ਰੀ ਮੁਕਤਸਰ ਸਾਹਿਬ, 16 ਫਰਵਰੀ (ਵਿਪਨ ਮਿੱਤਲ) ਸਥਾਨਕ ਕੋਟਕਪੂਰਾ ਰੋਡ ਸਥਿਤ ਪੂਰਾਤਨ ਸ਼ਿਵ ਮੰਦਰ ਦੀ ਲੰਗਰ ਕਮੇਟੀ ਦੇ ਮੁਖੀ ਪਿਆਰਾ ਲਾਲ ਗਰਗ (72) ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਧਰਮ ਪਤਨੀ ਪੁਸ਼ਪਾ ਦੇਵੀ ਗਰਗ ਸਮੇਤ ਵੱਡਾ ਪੁੱਤਰ ਮਨੋਜ ਕੁਮਾਰ, ਨੂੰਹ ਰੂਪਾ ਰਾਣੀ, ਛੋਟਾ ਪੁੱਤਰ ਅਨੋਜ ਕੁਮਾਰ ਨੂੰਹ ਕੰਚਨ ਗੁਪਤਾ, ਪੱਤਰਕਾਰ ਭਤੀਜਾ ਦੀਪਕ ਗਰਗ, ਭਤੀਜ ਨੂੰਹ ਮੀਨੂ ਸਮੇਤ ਖੁਸ਼ੀ, ਪ੍ਰਿਆ, ਓਮ ਗਰਗ, ਨਕੁਲ, ਅਰਸ਼ਿਤਾ, ਸ਼ਾਨ ਅਤੇ ਨਮਨ, ਦੋ ਸ਼ਾਦੀ ਸ਼ੁਦਾ ਪੁਤਰੀਆਂ ਅੰਜੂ ਬਾਲਾ ਅਤੇ ਮੰਜੂ ਬਾਲਾ ਸਮੇਤ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਦਾ ਭਰਿਆ ਪੂਰਾ ਬਗੀਚਾ ਛੱਡ ਗਏ ਹਨ। ਸਵ: ਪਿਆਰਾ ਲਾਲ ਗਰਗ ਸ਼ਿਵ ਮੰਦਰ ਦੀ ਸਥਾਪਨਾ ਤੋਂ ਲੈ ਕੇ ਆਪਣੇ ਜੀਵਨ ਦੇ ਆਖਰੀ ਸਮੇਂ ਤੱਕ ਮੰਦਰ ਦੀ ਸੇਵਾ ਅਰਾਧਨਾ ਵਿਚ ਲੀਨ ਰਹਿੰਦੇ ਸਨ। ਐਨਾ ਹੀ ਨਹੀਂ ਸ਼ਹਿਰ ਦੀਆਂ ਕਈ ਹੋਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਸਵ: ਪਿਆਰਾ ਲਾਲ ਗਰਗ ਸਮਾਜ ਸੇਵਾ ਦੇ ਕਾਰਜਾਂ ਵਿਚ ਵੀ ਚੌਵੀ ਘੰਟੇ ਤਤਪਰ ਰਹਿੰਦੇ ਸਨ। ਦੀਨ ਦੁਖੀ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਉਹਨਾਂ ਨੂੰ ਬੇਅੰਤ ਖੁਸ਼ੀ ਮਿਲਦੀ ਸੀ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਉਪ ਪ੍ਰਧਾਨ ਨਿਰੰਜਨ ਸਿੰਘ ਰੱਖਰਾ, ਮੁਖ ਸਲਾਹਕਾਰ ਜਗਦੀਸ਼ ਚੰਦਰ ਧਵਾਲ, ਸੀਨੀਅਰ ਆਗੂ ਪ੍ਰਸ਼ੋਤਮ ਗਿਰਧਰ ਆਰ.ਏ. ਅਤੇ ਨਰਿੰਦਰ ਕਾਕਾ ਨੇ ਸਵ: ਪਿਆਰਾ ਲਾਲ ਦੇ ਕੋਟਕਪੂਰਾ ਰੋਡ ਸਥਿਤ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪੱਤਰਕਾਰ ਦੀਪਕ ਗਰਗ ਸਮੇਤ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਮਿਸ਼ਨ ਆਗੂਆਂ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਹੌਂਸਲਾ ਦਿੱਤਾ। ਸਵ: ਪਿਆਰਾ ਲਾਲ ਗਰਗ ਨਮਿਤ ਸ੍ਰੀ ਗਰੁੜ ਪੁਰਾਣ ਦਾ ਪਾਠ ਅਤੇ ਭੋਗ ਆਉਂਦੀ 18 ਫਰਵਰੀ ਐਤਵਾਰ ਨੂੰ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਦੁਪਹਿਰ 12:00 ਤੋਂ 1:00 ਵਜੇ ਤੱਕ ਪਵੇਗਾ।