ਜਲੰਧਰ(ਵਿੱਕੀ ਰਾਜਪੂਤ)-ਸ਼ਿਵਸੇਨਾ ਅਖੰਡ ਭਾਰਤ ਦੀ ਮੀਟਿੰਗ ਭਾਗ੍ਰਵ ਨਗਰ ਵਿੱਚ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਚੰਦਰ ਪ੍ਰਕਾਸ਼,ਚੇਅਰਮੈਨ ਪੰਜਾਬ ਜਤਿੰਦਰ ਟਿੰਕੂ ਅਤੇ ਜਿਲਾ ਪ੍ਰਧਾਨ ਗੌਰਵ ਕਲਿਆਣ ਦੀ ਪ੍ਰਧਾਨਤਾ ਵਿੱਚ ਕੀਤੀ ਗਈ।

    ਇਸ ਮੀਟਿੰਗ ਵਿੱਚ ਜਲੰਧਰ ਦੇ ਸ਼ਹਿਰੀ ਪ੍ਰਧਾਨ ਕੁਸ਼ਲ ਕੁਮਾਰ ਭਾਰਗਵ ਨਗਰ ਅਤੇ ਵਾਇਸ ਪ੍ਰਧਾਨ ਮਹੇਸ਼ ਕੁਮਾਰ ਬਹਿਲ ਨੂੰ ਨਿਯੁਕਤ ਕੀਤਾ ਗਿਆ ਹੈ।

    ਇਹ ਆਪਣੀ ਪੂਰੀ ਇਮਾਨਦਾਰੀ ਨਾਲ ਸ਼ਿਵਸੇਨਾ ਅਖੰਡ ਭਾਰਤ ਦੀ ਪਾਰਟੀ ਨੂੰ ਅੱਗੇ ਵਧਾਉਣਗੇ ਅਤੇ ਤਨ-ਮਨ ਨਾਲ ਲੋਕਾਂ ਦੀ ਸੇਵਾ ਕਰਨਗੇ ਅਤੇ ਨਾਲ ਹੀ ਜਿਲਾ ਜਲੰਧਰ ਦੇ ਸ਼ਹਿਰੀ ਪ੍ਰਧਾਨ ਕੁਸ਼ਲ ਕੁਮਾਰ ਨੇ ਆਪਣੀ ਨਿਯੁਕਤੀ ਉੱਤੇ ਪੰਜਾਬ ਪ੍ਰਧਾਨ ਚੰਦਰ ਪ੍ਰਕਾਸ਼ ਅਤੇ ਚੇਅਰਮੈਨ ਜਤਿੰਦਰ ਟਿੰਕੂ ਦਾ ਧੰਨਵਾਦ ਕੀਤਾ ਅਤੇ ਸ਼ਿਵਸੇਨਾ ਅਖੰਡ ਭਾਰਤ ਨਸ਼ਾ ਅਜ਼ਾਦ ਬਣਾਉਣ ਵਿੱਚ ਪੰਜਾਬ ਪੁਲਿਸ ਦਾ ਪੂਰਾ ਸਹਿਯੋਗ ਕਰੇਗੀ।